ਪੰਨਾ:ਵਸੀਅਤ ਨਾਮਾ.pdf/69

ਇਹ ਸਫ਼ਾ ਪ੍ਰਮਾਣਿਤ ਹੈ

ਮੈਨੂੰ ਆ ਦਸੀਂ।

"ਅਛਾ" ਕਹਿਕੇ ਬੀਰੀ ਚਲੀ ਗਈ। ਥੋੜੇ ਚਿਰ ਪਿਛੋਂ ਆ ਕੇ ਬੋਲੀ-"ਮੈਂ ਕਹਿ ਆਈ ਹਾਂ।"

ਰਜਨੀ--ਉਸ ਨੇ ਕੀ ਕਿਹਾ?

ਬੀਰੀ-ਉਸ ਨੇ ਕਿਹਾ ਏ ਰਜਨੀ ਨੂੰ ਕਹੋ ਕਿ ਇਸ ਦਾ ਉਪਾ ਵੀ ਦਸ ਦੇਣਾ ਸੀ।

ਰਜਨੀ-ਫਿਰ ਜਾ ਅਰ ਕਹੋ: ਸ਼ਾਮ ਨੂੰ ਬਾਰੂਨੀ ਤਲਾ ਤੇ ਘੜੇ ਨੂੰ ਰਸੀ ਬੰਨ ਕੇ। ਸਮਝ ਗਈ ਨਾ?

ਬੀਰੀ-ਜੀ ਹਾਂ।

ਬੀਰੀ ਫਿਰ ਕਹਿ ਕੇ ਮੁੜ ਆਈ। ਰਜਨੀ ਨੇ ਪੁਛਿਆ--ਬਾਰੁਨੀ ਤਲਾ ਦੀ ਗਲ ਕਹਿ ਦਿਤੀ ਨਾ?

ਬੀਰੀ-ਹਾਂ, ਕਹਿ ਦਿਤੀ ਸੀ।

ਰਜਨੀ-ਉਸ ਨੇ ਕੁਛ ਕਿਹਾ?

ਬੀਰੀ-ਉਸ ਨੇ ਕਿਹਾ ਸੀ, ਬਹੁਤ ਅਛਾ।

ਗੁਬਿੰਦ ਲਾਲ ਬੋਲਿਆ-ਇਹ ਕੀ ਕੀਤਾ, ਰਜਨੀ?

ਰਜਨੀ ਨੇ ਕਿਹਾ--ਇਹ ਸੋਚ ਵੀ ਨਾ, ਉਹ ਮਰੇਗੀ ਨਹੀਂ। ਜੋ ਤੁਹਾਨੂੰ ਦੇਖ ਕੇ ਮਸਤ ਹੋਈ ਹੈ ਉਹ ਕਦੀ ਮਰ ਸਕਦੀ ਹੈ?


੬੮