ਪੰਨਾ:ਵਸੀਅਤ ਨਾਮਾ.pdf/34

ਇਹ ਸਫ਼ਾ ਪ੍ਰਮਾਣਿਤ ਹੈ

ਕੋਇਲ ਬੋਲ ਉਠੀ ਕੂ! ਕੂ!! ਕੂ!!!

ਰਾਣੀ ਚਾਰੇ ਪਾਸੇ ਦੇਖਣ ਲਗੀ। ਮੈਂ ਸੌਂਹ ਖਾ ਕੇ ਕਹਿੰਦਾ ਹਾਂ ਜੇ ਕਿਤੇ ਰਾਣੀ ਆਪਣੀ ਤਿਰਛੀ ਨਜ਼ਰ ਨਾਲ ਉਪਰ ਦੇਖ ਲੈਂਦੀ ਤਾਂ ਕੋਇਲ ਨੈਣਾਂ ਦ ਤਿਖੇ ਬਾਣ ਖਾ ਕੇ ਜਮੀਨ ਤੇ ਡਿਗ ਪੈਂਦੀ। ਪਰ ਕੋਇਲ ਦੇ ਭਾਗਾਂ ਵਿਚ ਇਹ ਨਹੀਂ ਸੀ ਲਿਖਿਆ। ਉਹ ਫਿਰ ਬੋਲ ਉਠੀ-ਕੂ! ਕੂ!! ਕੂ!!!

"ਦੂਰ ਹੋ! ਮੂੰਹ ਸੜੀ!" ਕਹਿ ਕੇ ਰਾਣੀ ਚਲ ਗਈ। ਚਲੀ ਤਾਂ ਗਈ ਪਰ ਕੋਇਲ ਨੂੰ ਭੁਲੀ ਨਹੀਂ। ਮੇਰਾ ਦ੍ਰਿੜ ਵਿਸ਼ਵਾਸ ਹੈ ਕਿ ਕੋਇਲ ਐਵਂ ਕਿਸੇ ਟਾਈਮ ਤੋਂ ਬਿਨਾ ਹੀ ਬੋਲ ਉਠੀ ਸੀ। ਵਿਚਾਰੀ ਵਿਧਵਾ ਨਾਰੀ ਇਕੱਲੀ ਪਾਣੀ ਲੈਣ ਗਈ ਸੀ। ਉਸ ਵੇਲੇ ਕੋਇਲ ਦਾ ਬੋਲਣਾ ਠੀਕ ਨਹੀਂ ਸੀ, ਕਿਉਂਕਿ ਕੋਇਲ ਦੇ ਬਲਣ ਕਰਕੇ ਕਿਨੀਆਂ ਹੀ ਭਲੀਆਂ ਗਲਾਂ ਯਾਦ ਆ ਗਈਆਂ ਸਨ। ਜਿਸ ਤਰਾਂ-ਜਿਸ ਦੇ ਬਿਨਾ ਜੀਵਨ ਸੁੰਨਾ ਹੋ ਗਿਆ ਹੈ, ਹੁਣ ਮੈਂ ਕਿਥੇ ਪ੍ਰਾਪਤ ਕਰਾਂਗੀ। ਮੇਰਾ ਉਹ ਰਤਨ ਕਿਥੇ ਚਲਾ ਗਿਆ, ਕੌਣ ਰੋ ਕੇ ਬੁਲਾ ਰਿਹਾ ਹੈ। ਮੇਰਾ ਜੀਵਨ ਵਿਅਰਥ ਚਲਾ ਗਿਆ। ਸੁਖ ਦੀ ਲਾਲਸਾ ਪੂਰੀ ਨ ਹੋ ਸਕੀ। ਸੁੰਦਰਤਾ ਦਾ ਇਸ ਜਹਾਨ ਵਿਚ ਕੁਛ ਵੀ ਨ ਭਗ ਸਕੀ। ਫਿਰ ਕੁ! ਕੁ!! ਕੂ!!! ਰਾਣੀ ਨ ਇਧਰ ਉਧਰ ਦੇਖਿਆ। ਸਾਮਨੇ ਗੁਬਿੰਦ ਲਾਲ ਦੀ ਫੁਲਵਾੜੀ ਦੇ ਫੁੱਲ ਖਿੜੇ ਹਨ। ਲਤਾ-ਲਤਾ 'ਚ ਡਾਲ-ਡਾਲ 'ਚ ਜਿਥੇ ਕਿਥ ਫੁੱਲ ਹੀ ਫੁੱਲ ਖਿੜੇ ਹਨ। ਕੋਈ ਚਿਟਾ, ਕੋਈ ਲਾਲ, ਕੋਈ ਪੀਲਾ, ਕੋਈ ਨੀਲਾ, ਕੋਈ ਛੋਟਾ ਹੈ, ਕੋਈ ਵਡਾ ਹੈ। ਕਿਤੇ ਮਧੂ ਮਖੀਆਂ ਕਿਤੇ ਭੋਰੇ, ਕੋਇਲ ਦੀ ਸੁਰ ਵਿਚ ਸੁਰ ਮਿਲਾ ਰਹੇ ਹਨ। ਚਾਰੇ ਪਾਸਿਓਂ ਫੁੱਲਾਂ ਦੀ ਮਹਕ ਆ ਰਹੀ ਹੈ, ਓਸੇ ਫੁੱਲਾਂ ਥਲੇ ਗੁਬਿੰਦ ਲਾਲ ਖਲੋਤਾ ਹੈ। ਉਸ ਦੇ ਕਾਲੇ ਕਾਲੇ ਘੁੰਗਰਾਲੇ ਵਾਲ ਮੋਢਿਆਂ ਤੱਕ ਲਮਕ ਰਹੇ ਹਨ। ਕੋਇਲ ਫਿਰ ਬੋਲੀ-ਕ! ਰਾਣੀ ਪੋੜੀਆਂ ਉਤਰ ਘੜੇ ਨੂੰ ਪਾਣੀ ਵਿਚ ਪਾ ਰੋਣ ਲਗ ਪਈ।

੩੩