ਪੰਨਾ:ਵਸੀਅਤ ਨਾਮਾ.pdf/30

ਇਹ ਸਫ਼ਾ ਪ੍ਰਮਾਣਿਤ ਹੈ

ਹਰ ਲਾਲ-ਬੰਦ ਰਖਣ ਨਾਲ ਕੀ ਹੋਏਗਾ? ਮੈਂ ਤੇ ਹੁਣੇ ਵਾਪਸ ਜਾ ਰਿਹਾ ਹਾਂ।

ਰਾਣੀ-ਹੁਣੇ ਜਾਓਗੇ? ਐਨੀ ਜਲਦੀ ਵੀ ਕੀ ਹੈ?

ਹਰ ਲਾਲ-ਮੈਂ ਠਹਿਰ ਨਹੀਂ ਸਕਦਾ।

ਰਾਣੀ-ਨਹੀਂ ਠਹਿਰ ਸਕਦੇ ਤਾਂ ਜਾਓ।

ਹਰ ਲਾਲ-ਅਰ ਵਸੀਅਤ ਨਾਮਾ?

ਰਾਣੀ-ਮੇਰੇ ਪਾਸ ਹੈ।

ਹਰ ਲਾਲ-ਇਹ ਕੀ? ਵਸੀਅਤ ਨਾਮਾ ਮੈਨੂੰ ਨਹੀਂ ਦੇਵੇਂਗੀ?

ਰਾਣੀ-ਉਹ ਤੁਹਾਡੇ ਕੋਲ ਰਿਹਾ ਯਾ ਮੇਰੇ ਕੋਲ, ਇਸ ਵਿਚ ਹਰਜ ਹੀ ਕੀ ਹੈ?

ਹਰ ਲਾਲ-ਜੇ ਵਸੀਅਤ ਨਾਮਾ ਮੈਨੂੰ ਨਹੀਂ ਦੇਣਾ ਸੀ ਤਾਂ ਫਿਰ ਚੁਰਾ ਕੇ ਹੀ ਕਿਉਂ ਆਂਦਾ?

ਰਾਣੀ-ਤੁਹਾਡੇ ਲਈ, ਅਤੇ ਤੁਹਾਡੇ ਲਈ ਹੀ ਰਖਿਆ ਹੈ। ਜਦੋਂ ਤੁਸੀ ਵਿਧਵਾ ਵਿਆਹ ਕਰੋਗੇ ਤਾਂ ਤੁਹਾਡੀ ਵਹੁਟੀ ਨੂੰ ਉਹ ਦਵਾਂਗੀ। ਤੁਸੀ ਤੇ ਵਸੀਅਤ ਨਾਮਾ ਲੈ ਕੇ ਪਾੜ ਦਵੋਗੇ।

ਹਰ ਲਾਲ ਸਮਝ ਗਿਆ। ਉਸ ਨੇ ਕਿਹਾ-ਇਸ ਤਰਾਂ ਨਹੀਂ ਹੋ ਸਕਦਾ, ਰਾਣੀ, ਜਿਨਾ ਰੁਪਇਆ ਕਹੇਂਂ ਮੈਂ ਦੇਣ ਨੂੰ ਤਿਆਰ ਹਾਂ।

ਰਾਣੀ-ਲਖ ਰੁਪਏ ਦੇਣ ਤੇ ਵੀ ਇਹ ਨਹੀਂ ਹੋ ਸਕਦਾ। ਜਿਸਨੂੰ ਦੇਣ ਵਾਸਤੇ ਤੁਸਾਂ ਕਿਹਾ ਸੀ ਮੈਂ ਉਸ ਨੂੰ ਦੇਣਾ ਚਾਹੁੰਦੀ ਹਾਂ।

ਹਰ ਲਾਲ-ਇਹ ਨਹੀਂ ਹੋ ਸਕਦਾ। ਮੈਂ ਜਾਲ ਸਾਜੀ ਕੀਤੀ, ਚੋਰੀ ਕੀਤੀ, ਆਪਣੇ ਹੱਕ ਲਈ। ਤੂੰ ਕਿਸਦੇ ਹੱਕ ਲਈ ਚੋਰੀ ਕੀਤੀ?

ਰਾਣੀ ਦਾ ਮੂੰਹ ਸੁਕ ਗਿਆ। ਉਸ ਨੇ ਸਿਰ ਨੀਵਾਂ ਕਰ ਲਿਆ। ਹਰ ਲਾਲ ਕਹਿਣ ਲਗਾ-ਭਾਵੇਂ ਮੈਂ ਕੁਛ ਹਾਂ ਪਰ ਹਾਂ ਕ੍ਰਿਸ਼ਨ ਕਾਂਤ ਰਾਏ ਦਾ ਪੁਤਰ। ਜਿਸ ਨੇ ਚੋਰੀ ਕੀਤੀ ਹੈ ਮੈਂ ਉਸ ਨੂੰ

੨੯