ਪੰਨਾ:ਵਸੀਅਤ ਨਾਮਾ.pdf/28

ਇਹ ਸਫ਼ਾ ਪ੍ਰਮਾਣਿਤ ਹੈ

ਆਦਮੀ ਤੁਰ ਫਿਰ ਰਿਹਾ ਹੈ। ਉਸ ਨੇ ਪਲੰਘ ਕੋਲ ਆ ਕੇ ਤਕੀਏ ਦੇ ਹੇਠਾਂ ਹਥ ਪਾਇਆ। ਕ੍ਰਿਸ਼ਨ ਕਾਂਤ ਅਫੀਮ ਦੇ ਨਸ਼ੇ ਵਿਚ ਚੂਰ ਸੀ, ਸੁਤਾ ਹਾਂ ਕਿ ਜਾਗਦਾ ਉਸਨੂੰ ਬਿਲਕੁਲ ਪਤਾ ਨਹੀਂ ਸੀ। ਇਹ ਵੀ ਨ ਸਮਝ ਸਕੇ ਕਿ ਕਮਰੇ ਵਿਚ ਦੀਵਾ ਕਿਉਂ ਨਹੀਂ। ਕਦੇ ਊਂਘੇ ਕਦੀ ਕੁਛ ਹੋਸ਼ ਵਿਚ ਆ ਜਾਏ। ਪਰ ਅਖਾਂ ਬੰਦ ਦੀਆਂ ਬੰਦ ਹੀ ਸਨ। ਅਚਾਨਕ ਉਸਦੀਆਂ ਅਖਾਂ ਖੁਲੀਆਂ, ਦੇਖਿਆ ਕਮਰੇ ਵਿਚ ਹਨੇਰਾ ਹੈ। ਕ੍ਰਿਸ਼ਨ ਕਾਂਤ ਨੇ ਮਨ ਵਿਚ ਸੋਚਿਆਂ ਹਰੀ ਘੋਸ਼ ਦੇ ਮੁਕਦਮੇਂ ਵਿਚ ਜਾਲੀ ਕਾਗਜ਼ ਪੇਸ਼ ਕਰਨ ਤੇ ਮੈਂ ਜੇਲ ਖਾਨੇ ਵਿਚ ਪਿਆ ਹਾਂ। ਫਿਰ ਚਾਬੀ ਭੁਵਾਨ ਦਾ ਸ਼ਬਦ ਉਸ ਦੇ ਕੰਨਾਂ ਵਿਚ ਪਿਆ। ਸੋਚਨ ਲਗਾ: ਕੀ ਜੇਲ ਖਾਨੇ ਦਾ ਦਰਵਾਜਾ ਬੰਦ ਕਰ ਦਿਤਾ ਹੈ? ਇਕ ਦਮ ਉਸਨੂੰ ਹੁੱਕਾ ਪੀਣ ਦੀ ਯਾਦ ਆਈ ਪਰ ਉਹ ਉਥੇ ਹੈ ਨਹੀਂ ਸੀ, ਉਸ ਨੇ ਅਵਾਜ਼ ਮਾਰੀ-ਹਰੀ!

ਕ੍ਰਿਸ਼ਨ ਕਾਂਤ ਵਿਚਕਾਰਲੇ ਕਮਰੇ ਵਿਚ ਸੌਂਦਾ ਸੀ ਅਰ ਉਥੇ ਹੀ ਹਰੀ ਨਾਂ ਦਾ ਉਨ੍ਹਾਂ ਦਾ ਖਾਨ ਸਾਮਾ ਸੌਂਦਾ ਸੀ, ਹੋਰ ਕੋਈ ਨਹੀਂ, ਕ੍ਰਿਸ਼ਨ ਕਾਂਤ ਨੇ ਉਸ ਨੂੰ ਹੀ ਅਵਾਜ਼ ਮਾਰੀ।

ਕ੍ਰਿਸ਼ਨ ਕਾਂਤ ਹਰੀ ਨੂੰ ਇਕ ਦੋ ਅਵਾਜ਼ਾਂ ਮਾਰ ਫਿਰ ਨਸ਼ੇ ਵਿਚ ਝੂਮਨ ਲਗ ਪਿਆ। ਅਸਲ ਵਸੀਅਤ ਨਾਮਾ, ਉਸੇ ਵੇਲੇ ਘਰ ਵਿਚੋਂ ਗਾਇਬ ਹੋ ਗਿਆ ਅਤੇ ਜਾਲੀ ਵਸੀਅਤ ਨਾਮਾ ਉਸਦੀ ਜਗਾ ਰਖ ਦਿਤਾ ਗਿਆ।


੨੭