ਪੰਨਾ:ਵਸੀਅਤ ਨਾਮਾ.pdf/20

ਇਹ ਸਫ਼ਾ ਪ੍ਰਮਾਣਿਤ ਹੈ

ਹਰ ਲਾਲ ਦੇ ਚਲੇ ਜਾਣ ਤੇ ਬ੍ਰਹਮਾ ਨੰਦ ਦੇ ਦਿਲ ਵਿਚ ਕਈ ਕਈ ਤਰਾਂ ਦੇ ਖਿਆਲ ਉਠੇ। ਉਸ ਨੇ ਸੋਚਿਆ ਕਿ ਜੋ ਕੰਮ ਮੈਂ ਕਰਨ ਲਗਾ ਹਾਂ ਉਹ ਸਰਕਾਰੀ ਕਾਨੂੰਨ ਅਨੁਸਾਰ ਬੜਾ ਅਪਰਾਧ ਹੈ। ਕੌਣ ਜਾਣਦਾ ਹੈ ਕਿ ਇਸ ਦੇ ਲਈ ਮੈਨੂੰ ਜੀਵਨ ਭਰ ਕੈਦ ਦੀ ਸਜ਼ਾ ਭੁਗਤਣੀ ਪਵੇ। ਵਸੀਅਤ ਨਾਮਾ ਬਦਲਣ ਵੇਲੇ ਜੋ ਕਿਸੇ ਨੇ ਦੇਖ ਲਿਆ ਤਾਂ ਬੜੀ ਬਿਪਤਾ ਵਿਚ ਫਸ ਜਾਵਾਂਗਾ। ਮੈਂ ਇਹ ਕੰਮ ਕਰਨ ਲਈ ਕਿਉਂ ਰਾਜੀ ਹੋਗਿਆ? ਜੇ ਨ ਕੀਤਾ ਤਾਂ ਫਿਰ ਹਥ ਵਿਚ ਆਏ ਹੋਏ ਹਜ਼ਾਰ ਰੁਪਏ ਵਾਪਸ ਕਰਨੇ ਪੈਣਗੇ। ਜਿਸਤਰਾਂ ਬ੍ਰਾਹਮਣ ਦਾ ਅਗੇ ਪਏ ਹੋਏ ਭੋਜਨ ਵਿਚੋਂ ਕੁਛ ਛਡਣ ਨੂੰ ਜੀ ਨਹੀਂ ਕਰਦਾ ਇਸਤਰਾਂ ਅਜ ਬ੍ਰਹਮਾ ਨੰਦ ਨਾਲ ਹੋ ਰਹੀ ਸੀ। ਹਰ ਲਾਲ ਦੇ ਰੂਪਏ ਹਜ਼ਮ ਕਰ ਲੈਣ ਤੇ ਜੇਲ੍ਹ ਜਾਣ ਦਾ ਡਰ ਹੈ, ਪਰ ਛਡੇ ਵੀ ਨਹੀਂ ਜਾਂਦੇ। ਲਾਲਚ ਬੁਰੀ ਬਲਾ ਹੈ, ਪਰ ਉਸ ਨਾਲ ਬਦਹਜ਼ਮੀ ਦਾ ਡਰ ਹੈ। ਬ੍ਰਹਮਾ ਨੰਦ ਦਾ ਦਿਲ ਰੁਪਿਆ ਵਾਪਸ ਕਰਨ ਨੂੰ ਨਾ ਕੀਤਾ ਅਤੇ ਹਜ਼ਮ ਕਰਨ ਵੇਲ ਹੀ ਝੁਕਿਆ।


ਤੀਸਰਾ ਕਾਂਡ

ਸ਼ਾਮ ਨੂੰ ਵਸੀਅਤ ਨਾਮਾ ਲਿਖ ਕੇ ਬ੍ਰਹਮਾ ਨੰਦ ਘਰ ਵਾਪਸ ਆ ਗਿਆ। ਉਸ ਨੇ ਦੇਖਿਆ ਕਿ ਹਰ ਲਾਲ ਆ ਕੇ ਬੈਠਾ ਹੈ। ਹਰ ਲਾਲ ਨੇ ਪੁਛਿਆ-ਕਿਉਂ ਕੀ ਹੋਇਆ?

ਬ੍ਰਹਮਾ ਨੰਦ ਕੁਛ ਕਵੀ ਸੁਭਾ ਦਾ ਸੀ, ਹੱਸ ਕੇ ਬੋਲਿਆ-

ਬੜੇ ਵਧਾਏ ਹਥ ਮੈਂ, ਜਿਮੀ ਤੋਂ ਤਕ ਅਸਮਾਨ।
ਸੂਲਾਂ ਗੱਡੀਆਂ ਰਾਹ ਵਿਚ, ਪੂਰੀ ਭਈ ਨ ਆਸ।

੧੯