ਪੰਨਾ:ਵਸੀਅਤ ਨਾਮਾ.pdf/177

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਿਖਾਈ । ਦੇਖ ਕੇ ਸੰਨਿਆਸੀ ਨੇ ਕਿਹਾ-"ਇਹ ਰਜਨੀ ਮੇਰੀ ਸੀ, ਮੇਰਾ ਨਾਂ ਗੁਬਿੰਦ ਲਾਲ ਰਾਏ ਹੈ ।"
ਸੁਣ ਕੇ ਸ਼ਸ਼ੀ ਕਾਂਤ ਹੈਰਾਨ ਰਹਿ ਗਿਆ, ਕੁਛ ਬੋਲ ਨਾ ਸਕਿਆ। ਕੁਛ ਦੇਰ ਬਾਹਦ ਹੈਰਾਨੀ ਦੂਰ ਹੋਈ ਤਾਂ ਉਸ ਨੇ ਗੁਬਿੰਦ ਲਾਲ ਦੇ ਪੈਰਾਂ ਦੀ ਧੂੜ ਲਈ । ਫਿਰ ਉਸਨੂੰ ਘਰ ਚਲਣ ਲਈ ਕਿਹਾ। ਗੁਬਿੰਦ ਲਾਲ ਨੇ ਸਵੀਕਾਰ ਨਾ ਕੀਤਾ । ਬੋਲਿਆ--ਅਜ ਮੇਰਾ ਬਾਰਾਂ ਸਾਲ ਦਾ ਤਪ ਅਰ ਪ੍ਰਾਸਚਿਤ ਪੂਰਾ ਹੋਇਆ। ਤਪ ਪੂਰਾ ਹੋਣ ਤੇ ਮੈਂ ਤੈਨੂੰ ਅਸ਼ੀਰਵਾਦ (ਅਸੀਸ) ਦੇਣ ਆਇਆ ਹਾਂ। ਅਸ਼ੀਰਵਾਦ ਦੇ ਦਿਤਾ ਹੈ ਹੁਣ ਮੈਂ ਵਾਪਸ ਚਲਾ ਜਾਵਾਂਗਾ।
ਸ਼ਸ਼ੀ ਕਾਂਤ ਨੇ ਹਥ ਜੋੜ ਕੇ ਕਿਹਾ-ਆਪ ਦੀ ਇਹ ਜਾਇਦਾਦ ਹੈ ਆਪ ਹੀ ਇਸਦਾ ਭੋਗ ਕਰੇ।
ਗੁਬਿੰਦ ਲਾਲ ਨੇ ਕਿਹਾ-ਇਸ ਧਨ ਦੌਲਤ ਤੋਂ ਵਧ ਕੇ ਜੋ ਧਨ ਦੌਲਤ ਹੈ, ਜੋ ਕੁਬੇਰ ਦੇ ਲਈ ਵੀ ਦੁਰਲਭ ਹੈ, ਉਹ ਮੈਨੂੰ ਮਿਲਿਆ ਹੈ ।ਰਜਨੀ ਨਾਲੋਂ ਵੀ ਜੋ ਮਧੁਰ ਹੈ, ਰਜਨੀ ਨਾਲੋਂ ਵੀ ਜੋ ਪਵਿਤਰ ਹੈ, ਉਸਨੂੰ ਹੁਣ ਪਾਇਆ ਹੈ । ਮੈਨੂੰ ਸ਼ਾਂਤੀ ਮਿਲੀ ਏ। ਦੋਲਤ ਦੀ ਮੈਨੂੰ ਇਛਿਆ ਨਹੀਂ, ਤੂੰ ਹੀ ਇਸਦਾ ਭੋਗ ਕਰਦਾ ਰਹੋ।
ਸ਼ਸ਼ੀ ਕਾਂਤ ਨੇ ਬੇਨਤੀ ਕਰਕ ਕਿਹਾ-ਕੀ ਸੰਨਿਆਸ ਵਿਚ ਹੀ ਸ਼ਾਂਤੀ ਮਿਲਦੀ ਹੈ ?
ਗੁਬਿੰਦ ਲਾਲ-ਕਦੀ ਨਹੀਂ । ਕੇਵਲ ਤਪ ਅਰ ਪ੍ਰਾਸਚਿਤ ਵਾਸਤੇ ਹੀ ਮੈਂ ਸੰਨਿਆਸੀ ਦਾ ਭੇਸ ਧਾਰਨ ਕੀਤਾ ਹੈ । ਭਗਵਾਨ ਦੇ ਚਰਣਾਂ ਵਿਚ ਦਿਲ ਰਖ ਦੇਣ ਨਾਲ ਹੀ ਸ਼ਾਂਤੀ ਪੌਣ ਦਾ ਉਪਾ ਹੈ, ਇਸ ਵੇਲੇ ਉਹੋ ਮੇਰੀ ਸੰਪਤੀ ਏ-ਉਹੋ ਮੇਰੀ ਰਜਨੀ ਏ । ਇਹ ਕਹਿ ਕੇ ਗੁਬਿੰਦ ਲਾਲ ਬਾਹਰ ਚਲਾ ਗਿਆ। ਫਿਰ ਕਿਸੇ ਨੇ ਉਸਨੂੰ ਹਰਿੰਦਰਾ ਪਿੰਡ ਵਿਚ ਨਹੀਂ ਦੇਖਿਆ।

--ਸਮਾਪਤ--

੧੭੬