ਪੰਨਾ:ਵਸੀਅਤ ਨਾਮਾ.pdf/174

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਤੀਜਾ

ਗੁਬਿੰਦ ਲਾਲ ਦੀ ਜਾਇਦਾਦ ਉਸ ਦੇ ਭਤੀਜੇ ਸ਼ਸ਼ੀਕਾਂਤ ਨੂੰ ਮਿਲੀ । ਸ਼ਸ਼ੀਕਾਂਤ ਜਵਾਨ ਸੀ। ਉਹ ਉਸੇ ਉਜਾੜ ਬਗੀਚੇ ਵਿਚ, ਜੋ ਗੁਬਿੰਦ ਲਾਲ ਦਾ ਪ੍ਰਮੋਦ ਭਵਨ ਸੀ ਸੈਰ ਕਰਨ ਔਂਦਾ।
ਸ਼ਸ਼ੀਕਾਂਤ ਨੇ ਉਹ ਦੁਖ-ਮਈ ਕਹਾਣੀ ਵਿਸਥਾਰ ਨਾਲ ਸੁਣੀ ਸੀ, ਰੋਜ ਉਥੇ ਸੈਰ ਕਰਨ ਔਂਦਾ, ਉਥੇ ਬੈਠਕੇ ਰੋਜ ਉਹੋ ਕਹਾਣੀ ਸੋਚਦਾ। ਸੋਚਦੇ ਸੋਚਦੇ ਉਸਨੇ ਫਿਰ ਬਾਗ ਲਵੋਣਾ ਸ਼ੁਰੂ ਕਰ ਦਿਤਾ।
ਬੜੀਆਂ ਸੁੰਦਰ ਕਿਆਰੀਆਂ ਲਵਾਈਆਂ, ਸਰੋਵਰ ਵਿਚ ਉਤਰਨ ਲਈ ਕਾਲੇ ਪਥਰ ਦੀਆਂ ਪੌੜੀਆਂ ਬਨਵਾਈਆਂ। ਪਰ ਐਤਕੀ ਰੰਗੀਨ ਫੁਲ ਨਹੀਂ ਲਵਾਏ।
ਦੇਸੀ ਵਿਚੋਂ ਮੋਲਸਿਰੀ, ਕਾਮਨੀ ਅਰ ਬਦੇਸੀ ਵਿਚੋਂ ਸਾਈਪ੍ਰਸ ਅਤੇ ਈਡਲੋ ਲਵਾਏ। ਪ੍ਰਮੋਦ ਭਵਨ ਦੀ ਜਗਾ ਇਕ ਮੰਦਰ ਬਣਵਾਇਆ। ਮੰਦਰ ਵਿਚ ਕਿਸੇ ਦੇਵ ਦੇਵੀ ਦੀ ਸਥਾਪਨਾ ਨਹੀਂ ਕੀਤੀ । ਬਹੁਤ ਰੁਪਏ ਖਰਚ ਕਰਕੇ ਰਜਨੀ ਦੀ ਇਕ ਸੋਨੇ ਦੀ ਮੂਰਤੀ ਬਨਵਾ ਉਸ ਮੰਦਰ ਵਿਚ ਰਖਾ ਦਿਤੀ । ਸੂਰਣ ਮੂਰਤੀ ਦੇ ਥਲੇ ਇਹ ਅਖਰ ਖੁਦਵਾ ਦਿਤੇ-
"ਜੇ ਸੁਖ-ਦੁਖ, ਦੋਸ਼ ਗੁਣ ਵਿਚ ਰਜਨ ਦੀ ਬਰਾਬਰੀ ਕਰੇਗੀ ਉਸੇ ਨੂੰ ਇਹ ਇਨਾਮ ਦੇਵਾਂਗਾ।"
ਰਜਨੀ ਦੇ ਮਰਨ ਤੋਂ ਬਾਰਾਂ ਸਾਲ ਬਾਹਦ ਉਸ ਮੰਦਰ ਦ ਦਰਵਾਜ਼ੇ ਤੇ ਇਕ ਸੰਨਿਆਸੀ ਆ ਖੜਾ ਹੋਇਆ । ਸ਼ਸ਼ੀ ਕਾਂਤ ਉਥੇ ਹੀ ਸੀ । ਸੰਨਿਆਸੀ ਨੇ ਉਸਨੂੰ ਕਿਹਾ-"ਮੈਂ ਦੇਖਣਾ ਚਾਹੁੰਦਾ ਹਾਂ ਕਿ ਇਸ ਮੰਦਰ ਵਿਚ ਕੀ ਹੈ।"
ਦਰਵਾਜਾ ਖੋਲ੍ਹ ਕੇ ਸ਼ਸ਼ੀ ਕਾਂਤ ਨੇ ਰਜਨੀ ਦੀ ਸੋਨੇ ਦੀ ਮੂਰਤੀ

੧੭੫