ਪੰਨਾ:ਵਸੀਅਤ ਨਾਮਾ.pdf/169

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਿਲ ਤੋਂ ਬਾਹਰ ਸੀ। ਉਸ ਵੇਲੇ ਰਜਨੀ ਨੂੰ ਪ੍ਰਾਪਤ ਕਰਨਾ ਦੁਰਲਭ ਸੀ, ਰਾਣੀ ਨੂੰ ਤਿਆਗ ਦੇਣਾ ਕਠਨ ਸੀ । ਫਿਰ ਵੀ ਰਜਨੀ ਹਿਰਦੇ ਵਿਚ ਸੀ ਅਰ ਰਾਣੀ ਬਾਹਰ। ਏਸੇ ਲਈ ਰਾਣੀ ਛੇਤੀ ਮਰ ਗਈ। ਜੇ ਕੋਈ ਇਸ ਗਲ ਨੂੰ ਨਾ ਸਮਝ ਸਕੇ ਤਾਂ ਮੇਰਾ ਨਾਵਲ ਲਿਖਣਾ ਹੀ ਵਿਅਰਥ ਹੈ।

ਉਸ ਵੇਲੇ ਗੁਬਿੰਦ ਲਾਲ ਜੇ ਰਾਣੀ ਨੂੰ ਪ੍ਰਸਾਦ ਪੁਰ ਵਿਚ ਹੀ ਯੋਗ ਜਗਾ ਦੇ ਕੇ ਆਪ ਰਜਨੀ ਕੋਲ ਜਾ ਕੇ ਹਥ ਜੋੜ ਖੜਾ ਹੁੰਦਾ ਅਤੇ ਬੋਲਦਾ-ਮੈਨੂੰ ਮਾਫ ਕਰ ਦੇ ਰਜਨੀ, ਫਿਰ ਆਪਣੇ ਹਿਰਦੇ ਵਿਚ ਜਗਾ ਦੇਹ । ਜੇ ਕਹਿੰਦਾ-ਮੇਰੇ ਵਿਚ ਕੋਈ ਐਸਾ ਗੁਣ ਨਹੀਂ ਏ,ਜਿਸ ਲਈ ਤੂੰ ਮੈਨੂੰ ਮਾਫ ਕਰ ਸਕੇਂਂਗੀ, ਪਰ ਤੇਰੇ ਵਿਚ ਤੇ ਅਨੇਕ ਗੁਣ ਹਨ, ਤੂੰ ਆਪਣੇ ਗੁਣਾਂ ਕਰਕੇ ਹੀ ਮਾਫ ਕਰ ਦੇਹ । ਇਸਤਰਾਂ ਕਰਨ ਨਾਲ ਰਜਨੀ ਉਸ ਨੂੰ ਮਾਫ ਕਰ ਦੇਂਦੀ । ਕਿਉਂ ਨਹੀਂ, ਇਸਤਰੀ ਦਯਾ-ਮਈ, ਸਨੇਹ-ਮਈ ਹੁੰਦੀ ਏ ।ਇਸਤਰੀ ਈਸ਼ਵਰ ਦੀ ਸਿਸ਼ਟੀ ਦੀ ਅਨੂਪਮ ਰਚਨਾ ਏ। ਭਗਵਾਨ ਦੀ ਛਾਇਆ ਏ। ਪੁਰਸ਼ ਕੇਵਲ ਭਗਵਾਨ ਦੀ ਸ੍ਰਿਸ਼ਟੀ ਏ। ਇਸਤਰੀ ਜੋਤੀ ਏ, ਪੁਰਸ਼ ਛਾਇਆ । ਕੀ ਜੋਤੀ ਛਾਇਆ ਨੂੰ ਤਿਆਗ ਸਕਦੀ ਏ ?

ਗੁਬਿੰਦ ਲਾਲ ਇਸ ਤਰਾਂ ਨ ਕਰ ਸਕਿਆ। ਕੁਛ ਹੰਕਾਰ ਵਸ-ਪੁਰਸ਼ ਹੰਕਾਰ ਪੂਰਣ ਹੈ। ਕੁਝ ਸ਼ਰਮ ਕਰਕੇ-ਦੁਰਾਚਾਰੀਆਂ ਲਈ ਸ਼ਰਮ ਹੀ ਇਕ ਦੰਡ ਏ । ਕੁਛ ਡਰ ਕਰਕੇ-ਪਾਪੀ ਪਵਿਤਰ ਆਤਮਾ ਦੇ ਸਾਮਨੇ ਜਾਣ ਦਾ, ਸਾਹਸ ਨਹੀਂ ਕਰ ਸਕਦਾ। ਰਜਨੀ ਨੂੰ ਮੂੰਹ ਦਿਖੌਣ ਦਾ ਕੋਈ ਰਾਹ ਨਹੀਂ ਸੀ-ਗਬਿੰਦ ਲਾਲ ਉਸ ਦੇ ਸਾਮਨੇ ਨਾ ਜਾ ਸਕਿਆ। ਇਸ ਦੇ ਸਿਵਾ ਗੁਬਿੰਦ ਲਾਲ ਖੂੰਨੀ,ਉਸ ਵੇਲੇ ਉਸ ਦੀਆਂ ਸਭ ਆਸ਼ਾਵਾਂ ਲੋਪ ਹੋ ਗਈਆਂ ਸਨ, ਹਨੇਰਾ ਪ੍ਰਕਾਸ਼ ਦੇ ਸਾਮਨੇ ਨਾ ਜਾ ਸਕਿਆ।

ਪਰ ਫਿਰ ਵੀ ਰਜਨੀ ਦੇ ਦਰਸ਼ਨ ਲਈ ਗੁਬਿੰਦ ਲਾਲ ਘੜੀ ਘੜੀ ਪਲ ਪਲ ਦਿਨ-ਬ-ਦਿਨ ਜਲ ਰਿਹਾ ਸੀ। ਕਿਸੇ ਨੂੰ ਇਹੋ

੧੭੦