ਪੰਨਾ:ਵਸੀਅਤ ਨਾਮਾ.pdf/168

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਜਤਾਲੀਵਾਂ ਕਾਂਡ

ਰਜਨੀ ਮਰ ਗਈ। ਰੀਤ ਅਨੁਸਾਰ ਉਸ ਦਾ ਸਸਕਾਰ ਕੀਤਾ ਗਿਆ। ਸਸਕਾਰ ਕਰਨ ਤੋਂ ਬਾਹਦ ਗੁਬਿੰਦ ਲਾਲ ਆ ਕੇ ਘਰ ਵਿਚ ਬੈਠਾ। ਘਰ ਔਣ ਤੇ ਉਸ ਨੇ ਕਿਸੇ ਨਾਲ ਕੋਈ ਗਲ ਨਾ ਕੀਤੀ।

ਰਾਤ ਲੰਘੀ ਰੋਜ ਦੀ ਤਰਾਂ ਸੂਰਜ ਦੇਵ ਰਜਨੀ ਦੀ ਮੌਤ ਦੇ ਦੂਸਰੇ ਦਿਨ ਵੀ ਚੜਿਆ । ਦਰਖਤਾਂ ਉਤੇ ਪ੍ਰਕਾਸ਼ ਪਿਆ। ਸਰੋਵਰ ਦੇ ਨੀਲੇ ਜਲ ਉਤੇ ਨਿਕੀਆਂ ਨਿਕੀਆਂ ਲਹਿਰਾਂ ਉਠਨ ਲਗੀਆਂ। ਅਸਮਾਨ ਦੇ ਕਾਲੇ ਬਦਲ ਚਿਟੇ ਹੋ ਗਏ । ਮਾਨੋ ਰਜਨੀ ਮਰੀ ਨਹੀਂ ਏ-ਗੁਬਿੰਦ ਲਾਲ ਬਾਹਰ ਨਿਕਲਿਆ ।

ਗੁਬਿੰਦ ਲਾਲ ਦੋ ਇਸਤ੍ਰੀਆਂ ਨਾਲ ਪਿਆਰ ਕਰਦਾ ਸੀ, ਰਜਨੀ ਨੂੰ ਅਤੇ ਰਾਣੀ ਨੂੰ । ਰਾਣੀ ਮਰ ਗਈ-ਰਜਨੀ ਵੀ ਮਰਗਈ। ਉਹ ਰਾਣੀ ਦੇ ਸੁੰਦਰ ਰੂਪ ਤੇ ਮੋਹਤ ਹੋਇਆ ਸੀ ਪਰ ਜੋਬਨ ਦੀ ਰੂਪ ਤ੍ਰਿਸ਼ਨਾ ਬੁਝਾ ਨਾ ਸਕਿਆ । ਰਜਨੀ ਨੂੰ ਤਿਆਗ ਕੇ ਰਾਣੀ ਨੂੰ ਅਪਨਾਇਆ ।ਰਾਣੀ ਨੂੰ ਅਪਨਾ ਕੇ ਵੀ ਉਹ ਜਾਣਦਾ ਸੀ ਕਿ ਰਾਣੀ ਰਜਨੀ ਏ । ਇਹ ਰੂਪ ਦੀ ਤ੍ਰਿਸ਼ਨਾ ਸੀ, ਪ੍ਰੇਮ ਨਹੀਂ, ਇਹ ਭੋਗ ਹੈ ਸੁਖ ਨਹੀਂ। ਇਹ ਕਾਮਦੇਵ ਦੀ ਸਟ ਖਾ ਕੇ ਵਾਸ਼ਨਾਂ ਦੇ ਮੂੰਹ ਚੋਂ ਨਿਕਲਿਆ ਹੋਇਆ ਜ਼ਹਿਰ ਏ । ਧਨਵੰਤਰ ਦੇ ਘੜੇ ਚੋਂ ਨਿਕਲਿਆ ਹੋਇਆ ਅਮ੍ਰਿਤ ਨਹੀਂ । ਨੀਲ ਕੰਠ ਵਾਂਗੂ ਗੁਬਿੰਦ ਲਾਲ ਨੇ ਉਸ ਜ਼ਹਿਰ ਨੂੰ ਖਾ ਲਿਆ। ਇਹ ਜ਼ਹਿਰ ਪੁਰਾਣਾ ਹੋਣ ਦਾਲਾ ਨਹੀਂ। ਬਾਹਰ ਕੱਢ ਕੇ ਸੁਟ ਦੇਣ ਵਾਲਾ ਨਹੀਂ। ਜਦ ਗੁਬਿੰਦ ਲਾਲ ਪ੍ਰਸਾਦ ਪੁਰ ਵਿਚ ਰਾਣੀ ਦੀਆਂ ਸੰਗੀਤ ਲਹਿਰਾਂ ਵਿਚ ਮਗਨ ਦੀ, ਉਸ ਵੇਲੇ ਵੀ ਦਿਲ ਉਸ ਦਾ ਰਜਨੀ ਵਿਚ ਹੀ ਸੀ । ਰਾਣੀ

੧੬੯