ਪੰਨਾ:ਵਸੀਅਤ ਨਾਮਾ.pdf/156

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਏਨੀ ਕਮਜੋਰ ਹਾਲਤ ਦੇਖ ਕੇ ਫ਼ਜ਼ਲ ਖਾਂ ਨੇ ਕੁਛ ਲੈ ਦੇ ਕੇ ਤਿੰਨ ਗਵਾਹਾਂ ਨੂੰ ਤਿਆਰ ਕੀਤਾ ਸੀ। ਗਵਾਹਾਂ ਨੇ ਮਜਿਸਟਰੇਟ ਦੇ ਸਾਮਨੇ ਕਿਹਾ-ਅਸੀਂ ਆਪਣੀਆਂ ਅਖਾਂ ਨਾਲ ਦੇਖਿਆ ਹੈ ਗੁਬਿੰਦ ਲਾਲ ਅਥਵਾ ਚੂਨੀ ਲਾਲ ਨੇ ਆਪਣੇ ਹੀ ਹਥ ਨਾਲ ਪਿਸਤੋਲ ਮਾਰਕੇ ਰਾਣੀ ਦਾ ਖੂੰਨ ਕੀਤਾਹੈ। ਉਸਵੇਲੇ ਅਸੀਂ ਉਥੇ ਗਾਣਾ ਸੁਨਣ ਗਏ ਸਾਂ। ਮਜਿਸਟਰੇਟ ਸਾਹਿਬ ਵਲੈਤੀ ਸੀ। ਉਸ ਨੇ ਇਸੇ ਸਬੂਤ ਤੇ ਗੁਬਿੰਦ ਲਾਲ ਨੂੰ ਸ਼ੈਸ਼ਨ ਜਜ ਦੇ ਸਪੁਰਦ ਕਰ ਦਿਤਾ ਜਦੋਂ ਮਾਧਵੀ ਨਾਥ ਜਸੌਰ ਪਹੁੰਚਿਆ ਉਸ ਵੇਲੇ ਗੁਬਿੰਦ ਲਾਲ ਜੇਲ੍ਹ ਵਿਚ ਸੀ।

ਉਹ ਗਵਾਹਾਂ ਦੇ ਨਾਂ ਥਾਂ ਦਾ ਪਤਾ ਲਾ ਕੇ ਉਹਨਾਂ ਦੇ ਕੋਲ ਗਿਆ ਅਰ ਬੋਲਿਆ-ਵੀਰ, ਮਜਿਸਟਰੇਟ ਦੇ ਸਾਮਨੇ ਜੋ ਕਿ ਸੋ ਕਿਹਾ,ਹੁਣ ਜੱਜ ਸਾਹਿਬ ਦੇ ਸਾਮਨੇ ਦੂਸਰੀ ਹੀ ਤਰਾਂ ਕਹਿਣਾਹੋਵੇਗਾ। ਕਹਿਣਾ ਇਹ ਹੋਵੇਗਾ ਕਿ ਅਸੀਂ ਕੁਛ ਨਹੀਂ ਜਾਣਦੇ। ਇਹ ਪੰਜਪੰਜ ਸੌ ਰੁਪਇਆ ਨਕਦ ਲਓ। ਅਸਾਮੀ ਦੇ ਬਰੀ ਹੋਣ ਤੇ ਪੰਜ ਪੰਜ ਸੋ ਹੋਰ ਦੇਵਾਂਗਾ।

ਗਵਾਹਾਂ ਨੇ ਕਿਹਾ-ਖਿਲਾਫ ਗਵਾਹੀ ਦੇਣ ਨਾਲ ਤੇ ਅਸੀਂ ਮਾਰੇ ਜਾਵਾਂਗੇ।
ਮਾਧਵੀ ਨਾਥ--ਕਿਸੇ ਗਲ ਦਾ ਡਰ ਨਹੀਂ। ਮੈਂ ਰੁਪਏ ਖਰਚ ਕਰਕੇ ਸਬੂਤ ਦੇਵਾਂਗਾ ਕਿ ਫਜ਼ਲ ਖਾਂ ਨੇ ਮਾਰ ਕੁਟ ਕੇ ਤੁਹਾਡੇ ਕੋਲੋਂ ਝੂਠੀ ਗਵਾਹੀ ਦਵਾਈ ਏ।
ਗਵਾਹਾਂ ਦੀਆਂ ਚੋਦਾਂ ਪੀੜੀਆਂ ਨੇ ਵੀ ਹਜ਼ਾਰ ਰੁਪਇਆ ਨਹੀਂ ਦੇਖਿਆ ਸੀ। ਉਸੇ ਵੇਲੇ ਉਹ ਰਾਜ਼ੀ ਹੋ ਗਏ।
ਸ਼ਿਸ਼ਨ ਜੱਜ ਕੋਲ ਮੁਕਦਮੇ ਦੀ ਸੁਣਵਾਈ ਦਾ ਦਿਨ ਆ ਪਹੁੰਚਾ। ਗੁਬਿੰਦ ਲਾਲ ਕਟਹਿਰੇ ਦੇ ਅੰਦਰ ਸੀ। ਪਹਿਲੇ ਗਵਾਹ ਨੇ ਆ ਕੇ ਗਲ ਕੀਤੀ। ਵਕੀਲ ਨੇ ਉਸ ਨੂੰ ਪੁਛਿਆ-ਤੂੰ ਇਸ ਗੁਬਿੰਦ ਲਾਲ ਅਥਵਾ ਚੂਨੀ ਲਾਲ ਨੂੰ ਜਾਣਦਾ ਹੈਂ ?
ਗਵਾਹ-ਕਹਿ ਨਹੀਂ ਸਕਦਾ, ਯਾਦ ਨਹੀਂ ਏ।

੧੫੭