ਪੰਨਾ:ਵਸੀਅਤ ਨਾਮਾ.pdf/151

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕਤਾਲੀਵਾਂ ਕਾਂਡ

ਰਜਨੀ ਮਰੀ ਨਹੀਂ। ਕਿਉਂ ਨਹੀਂ ਮਰੀ, ਮੈਂ ਨਹੀਂ ਜਾਣਦਾ। ਇਸ ਸੰਸਾਰ ਵਿਚ ਵਿਸ਼ੇਸ਼ ਦੁਖ ਇਸ ਗਲ ਦਾ ਏ ਕਿ ਮਰਨ ਲਈ ਸਮੇਂ ਸਿਰ ਕੋਈ ਨਹੀਂ ਮਰਦਾ, ਸਾਰੇ ਅ-ਸਮੇਂ ਹੀ ਮਰਦੇ ਹਨ।ਮਾਲੂੰਮ ਹੁੰਦਾ ਏ ਕਿ ਰਜਨੀ ਦੇ ਨਾ ਮਰਨ ਦਾ ਵੀ ਇਹੋ ਕਾਰਣ ਹੈ। ਜੋ ਕੁਛ ਵੀ ਹੋਏ ਰਜਨੀ ਨੂੰ ਉਸ ਦੇ ਦੁਖ ਤੋਂ ਥੋੜਾ ਜਿਹਾ ਛੁਟਕਾਰਾ ਮਿਲਿਆ ਹੈ। ਇਸ ਵੇਲੇ ਉਹ ਪੇਕੇ ਰਾਜ ਪੁਰ ਹੈ । ਮਾਧਵੀ ਨਾਥ ਗੁਬਿੰਦ ਲਾਲ ਦਾ ਜੋ ਪਤਾ ਲਿਆਇਆ ਸੀ ਚੁਪ ਕਰਕੇ ਆਪਣੀ ਇਸਤਰੀ ਅਥਵਾ ਰਜਨੀ ਦੀ ਮਾਂ ਨੂੰ ਦਸ ਦਿਤਾ। ਉਸ ਨੇ ਆਪਣੀ ਵਡੀ ਕੁੜੀ ਰਜਨੀ ਦੀ ਭੈਣ ਨੂੰ ਦਸਿਆ। ਭੈਣ ਨੇ ਹੌਲੀ ਜਹੀ ਉਹ ਰਜਨੀ ਨੂੰ ਦਸ ਦਿਤਾ। ਰਜਨੀ ਦੀ ਵਡੀ ਭੈਣ ਛਾਇਆ ਕਹਿ ਰਹੀ ਸੀ-ਜੀਜਾ ਜੀ ਹੁਣ ਪਿੰਡ ਵਿਚ ਕਿਉਂ ਨਹੀਂ ਆ ਜਾਂਦੇ ? ਹੁਣ ਕੋਈ ਆਫਤ ਨਹੀਂ ਆ ਸਕਦੀ ?
ਰਜਨੀ--ਆਫਤ ਕਿਉਂ ਨਹੀਂ ਆ ਸਕਦੀ ?
ਛਾਇਆ-ਉਹ ਪ੍ਰਸਾਦ ਪੁਰ ਵਿਚ ਆਪਣਾ ਨਾਂ ਛਿਪਾ ਕੇ ਰਹਿੰਦੇ ਸਨ । ਕੋਈ ਨਹੀਂ ਜਾਣਦਾ ਕਿ ਉਹੋ ਗੁਬਿੰਦ ਲਾਲ ਹੈ।
ਰਜਨੀ-ਕੀ ਤੈਨੂੰ ਪਤਾ ਨਹੀਂ ਕਿ ਉਨ੍ਹਾਂ ਦਾ ਪਤਾ ਲੌਟ ਲਈ ਹਰਿੰਦਰਾ ਪਿੰਡ ਵਿਚ ਵੀ ਪੁਲਸ ਆਈ ਸੀ ? ਫਿਰ ਉਹ ਲੋਕ ਕਿਸਤਰਾਂ ਨਹੀਂ ਉਨ੍ਹਾਂ ਨੂੰ ਜਾਣਦੇ ?
ਛਾਇਆ-ਜਾਨਣ ਨਾਲ ਵੀ ਕੁਛ ਨਹੀਂ ਹੁੰਦਾ। ਆ ਕੇ ਉਹ ਜਾਇਦਾਦ ਦੀ ਦੇਖ ਰੇਖ ਕਰਨ । ਪੁਲਸ ਨੂੰ ਕੁਛ ਰੁਪਏ ਦੇ ਦੇਣ । ਬਾਬੂ ਜੀ ਕਹਿੰਦੇ ਹਨ, ਪੁਲਸ ਵਾਲੇ ਰੁਪਏ ਦੇ ਗੁਲਾਮ ਹੁੰਦੇ ਹਨ ।

੧੫੨