ਪੰਨਾ:ਵਸੀਅਤ ਨਾਮਾ.pdf/150

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਕਹਿ ਗੁਬਿੰਦ ਲਾਲ ਨੇ ਪਸਤੌਲ ਚੁਕ ਰਾਣੀ ਦੀ ਛਾਤੀ ਦਾ ਨਿਸ਼ਾਨਾ ਕੀਤਾ।
ਰਾਣੀ ਰੋ ਪਈ । ਗੋਲੀ ਨਾ ਮਾਰੋ, ਨਾ ਮਾਰੋ । ਮੇਰੀ ਨਵੀਂ ਉਮਰ ਹੈ, ਨਵਾਂ ਸੁਖ ਹੈ । ਹੁਣ ਮੈਂ ਤੁਹਾਡੀਆਂ ਅੱਖਾਂ ਦੇ ਸਾਮਨੇ ਨਾ ਆਵਾਂਗੀ। ਤੁਹਾਡੇ ਰਸਤੇ ਵਿਚ ਨਾ ਪਵਾਂਗੀ । ਹੁਣੇ ਮੈਂ ਚਲੀ ਜਾਂਦੀ ਹਾਂ, ਮੈਨੂੰ ਨਾ ਮਾਰੇ।
ਗਬਿੰਦ ਲਾਲ ਦੀ ਪਿਸਤੋਲ ਵਿਚੋਂ 'ਖਟ' ਦੀ ਅਵਾਜ਼ ਹੋਈ । ਉਸ ਦੇ ਪਿਛੋਂ ਵਡੀ ਸਾਰੀ ਆਵਾਜ਼ ਹੋਈ ਫਿਰ ਅੰਧਕਾਰ ਛਾ ਗਿਆ।
ਰਾਣੀ ਦੇ ਪ੍ਰਾਣ ਪੰਖੇਰੂ ਉਡ ਗਏ । ਉਹ ਜਮੀਨ ਤੇ ਡਿਗ ਪਈ ।
ਪਸਤੋਲ ਸੁਟ ਕੇ ਗੁਬਿੰਦ ਲਾਲ ਬੜੀ ਜਲਦੀ ਨਾਲ ਮਕਾਨ ਚੋਂ ਬਾਹਰ ਨਿਕਲ ਆਇਆ।
ਪਸਤੋਲ ਦੀ ਅਵਾਜ਼ ਸੁਣ ਕੇ ਰੂਪਾ ਤੇ ਸੋਨਾ ਨੋਕਰ ਉਪਰ ਦੇਖਨ ਲਈ ਆਏ । ਦੇਖਿਆ-ਬਾਲਕ ਦੇ ਨੌਂਂਹਾਂ ਦਵਾਰਾ ਨੋਚੀ ਹੋਈ, ਪਦਮਨੀ ਦੀ ਤਰਾਂ ਜਮੀਨ ਤੇ, ਰਾਣੀ ਲੇਟੀ ਹੋਈ ਏ । ਗੁਬਿੰਦ ਲਾਲ ਉਥੇ ਨਹੀਂ ਹੈ।


੧੪੯