ਪੰਨਾ:ਵਸੀਅਤ ਨਾਮਾ.pdf/149

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਕਹਿ ਗੁਬਿੰਦ ਲਾਲ ਦੁਖ ਅਰ ਕ੍ਰੋਧ ਨੂੰ ਨਾ ਰੋਕ ਸਕਿਆ, ਉਸ ਨੇ ਪੈਰਾਂ ਨਾਲ ਰਾਣੀ ਨੂੰ ਠੁਕਰਾ ਦਿਤਾ।
ਰਾਣੀ ਬੈਠ ਗਈ, ਕੁਛ ਬੋਲ ਨਹੀਂ, ਰੋਣ ਲਗ ਪਈ। ਪਰ ਅੱਖਾਂ ਦੇ ਅਥਰੂ ਗੁਬਿੰਦ ਲਾਲ ਦੇਖ ਨਾ ਸਕਿਆ।
ਗੁਬਿੰਦ ਲਾਲ ਨੇ ਗਰਜ ਕੇ ਕਿਹਾ-ਰਾਣੀ, ਉਠਕੇ ਖਲੋ ਜਾ।
ਰਾਣੀ ਉਠ ਕੇ ਖਲੋ ਗਈ।
ਗੁਬਿੰਦ-ਇਕ ਵਾਰ ਤੂੰ ਮਰਨ ਗਈ ਸੈਂ, ਕੀ ਫਿਰ ਮਰਨ ਦੀ ਹਿੰਮਤ ਹੈ ?
ਉਸ ਵੇਲੇ ਰਾਣੀ ਮਰਨ ਦੀ ਸਲਾਹ ਕਰ ਰਹੀ ਸੀ।- ਕਾਹਲੀ ਅਵਾਜ਼ ਵਿਚ ਬੋਲੀ-ਹੁਣ ਮੈਂ ਕਿਉਂ ਨਾ ਮਰਨਾ ਚਾਵਾਂਗੀ ? ਜੋ ਜੋ ਕਿਸਮਤ ਵਿਚ ਲਿਖਿਆ ਸੀ, ਓਹੋ ਹੋਇਆ ।
ਗੁਬਿੰਦ-ਫਿਰ ਖਲੋਤੀ ਰਹੋ, ਹਿੱਲੀਂਂ ਨਾ।
ਰਾਣੀ ਖਲੋਤੀ ਰਹੀ ।
ਗੁਬਿੰਦ ਲਾਲ ਨੇ ਬਕਸੇ ਵਿਚੋਂ ਪਸਤੋਲ ਕਢੀ । ਪਿਸਤੋਲ ਭਰੀ ਹੋਈ ਸੀ, ਉਹ ਸਦਾ ਹੀ ਭਰੀ ਰਹਿੰਦੀ ਸੀ ।
ਪਿਸਤੌਲ ਲੈ ਗੁਬਿੰਦ ਲਾਲ ਨੇ ਰਾਣੀ ਦੇ ਸਾਮਨੇ ਆ ਕੇ ਕਿਹਾ-ਕਿਉਂ ਮਰ ਸਕਦੀ ਹੈਂ ?
ਰਾਣੀ ਸੋਚਨ ਲਗੀ-ਜਿਸ ਦਿਨ ਬਾਰੂਨੀ ਤਲਾ ਵਿਚ ਮਰਨ ਗਈ ਸੀ, ਅਜ ਉਹ ਦਿਨ ਰਾਣੀ ਭਲ ਗਈ। ਅਜ ਉਹ ਦੁਖ ਨਹੀਂ ਮਰਨ ਦੀ ਹਿੰਮਤ ਨ ਪਈ । ਸੋਚਿਆ, ਕਿਉਂ ਮਰਾਂਗੀ ? ਇਹ ਮੈਨੂੰ ਛੱਡ ਦੇਂਦੇ ਹਨ ਤਾਂ ਛੱਡ ਦੇਣ । ਮੈਂ ਏਨਾਂ ਨੂੰ ਕਦੇ ਨਹੀਂ ਭੁਲਾਂਗੀ। ਮੈਂ ਕਿਉਂ ਮਰਨ ਜਾਵਾਂ ? ਏਨ੍ਹਾਂ ਨੂੰ ਯਾਦ ਕਰਦੀ ਰਹਾਂਗੀ ।
ਰਾਣੀ ਬੋਲੀ-ਮੈਨੂੰ ਨਾ ਮਾਰੋ, ਮੈਂ ਮਰਨਾ ਨਹੀਂ ਚਾਹੁੰਦੀ। ਜੇ ਚਰਨਾਂ ਵਿਚ ਜਗਾ ਨਹੀਂ ਦੇਂਦੇ ਹੋ ਤਾਂ ਮੈਨੂੰ ਵਿਦਾ ਕਰ ਦਿਉ ।
ਗੁਬਿੰਦ--ਦੇਂਦਾ ਹਾਂ ।

੧੪੮