ਪੰਨਾ:ਵਸੀਅਤ ਨਾਮਾ.pdf/146

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੈਠਾ। ਹਨੇਰੀ ਰਾਤ ਏ, ਚਿਤਰਾ ਦੇ ਪਾਣੀ ਵਿਚ ਤਾਰਿਆਂ ਦੀ ਪਰਛਾਈਂ ਹਿਲ ਰਹੀ ਏ। ਚਾਰੇ ਪਾਸੇ ਕੁੱਤੇ ਭੌਂਂਕ ਰਹੇ ਹਨ । ਕੁਛ ਦੂਰੀ ਤੇ ਬੇੜੀ ਵਿਚ ਬੈਠੇ ਮਾਛੀ ਉਚੀ ਅਵਾਜ ਵਿਚ ਸ਼ਿਆਮ ਰਾਗ ਅਲਾਪ ਰਹੇ ਹਨ। ਇਸ ਦੇ ਅਲਾਵਾ ਉਸ ਸੁੰਨ ਸਾਨ ਜੰਗਲ ਵਿਚ ਕੋਈ ਹੋਰ ਅਵਾਜ਼ ਸੁਨਾਈ ਨਹੀਂ ਦੇਂਦੀ। ਪ੍ਰਕਾਸ਼ ਉਹੋ ਗੀਤ ਸੁਣ ਰਿਹਾ ਸੀ ਅਤੇ ਨਾਲ ਨਾਲ ਗੁਬਿਦ ਲਾਲ ਦੇ ਮਕਾਨ ਦੀ ਖਿੜਕੀ ਵਿਚੋਂ ਨਿਕਲ ਰਹੀ ਰੌਸ਼ਨੀ ਨੂੰ ਵੀ ਦੇਖ ਰਿਹਾ ਸੀ । ਮਨ ਵਿਚ ਸੋਚ ਰਿਹਾ ਸੀ ਕਿ ਮੈਂ ਕਿੰਨੀ ਦੁਸ਼ਟਤਾ ਕਰ ਰਿਹਾ ਹਾਂ। ਪਰ ਇਸ ਵਿਚ ਦੁਸ਼ਟਤਾ ਕੀ ਏ ? ਜਦ ਮੈਂ ਮਿਤਰ ਦੀ ਲੜਕੀ ਦੀ ਰਖਿਆ ਲਈ ਇਸ ਤਰਾਂ ਕਰਨਾ ਸਵੀਕਾਰ ਕਰ ਲਿਆ ਹੈ ਤਾਂ ਜਰੂਰ ਕਰਾਂਗਾ। ਪਰ ਇਸ ਨਾਲ ਮੇਰਾ ਦਿਲ ਪ੍ਰਸੰਨ ਨਹੀਂ। ਰਾਣੀ ਪਾਪਨੀ ਏ। ਪਾਪਨੀ ਨੂੰ ਦੰਡ ਦਵਾਂਗਾ। ਪਾਪ ਦੇ ਪ੍ਰਵਾਹ ਨੂੰ ਰੋਕਾਂਗਾ। ਇਸ ਵਿਚ ਅਪ੍ਰਸੰਨਤਾ ਦੀ ਕਿਹੜੀ ਗਲ ਹੈ, ਕਹਿ ਨਹੀਂ ਸਕਦਾ । ਮਲੂੰੰਮ ਹੁੰਦਾ ਏ ਸਿਧੇ ਰਾਹ ਤੇ ਜਾਣ ਨਾਲ,ਏਨੀ ਸੋਚ ਵਿਚਾਰ ਨਹੀਂ ਕਰਨੀ ਪੈਂਦੀ। ਟੇਢੇ ਰਸਤੇ ਜਾ ਰਿਹਾ ਹਾਂ ਨਾ, ਏਸੇ ਲਈ ਏਨੀ ਸੰਕੋਚ ਕਰ ਰਿਹਾ ਹਾਂ। ਪਾਪ ਪੁੰਨ ਦਾ ਦੰਡ ਦੇਣ ਵਾਲਾ ਮੈਂ ਕੌਣ ਹਾਂ, ਇਹ ਤੇ ਉਹੋ ਈਸ਼ਵਰ ਦੇਵੇਗਾ। ਮੇਰੇ ਪਾਪ ਪੁੰਨ ਦਾ ਵੀ ਦੰਡ ਉਸੇ ਨੇ ਦੇਣਾ ਹੈ ਨਾ।

ਇਸ ਤਰਾਂ ਸੋਚਦੇ ਸੋਚਦੇ ਇਕ ਪਹਿਰ ਰਾਤ ਬੀਤ ਗਈ। ਤਦ ਪ੍ਰਕਾਸ਼ ਨੇ ਦੇਖਿਆ ਕਿ ਦਬੇ ਪੈਰ ਆ ਕੇ ਰਾਣੀ ਸਾਮਨੇ ਖਲੋਤੀ ਹੈ। ਸ਼ੱਕ ਦਰ ਕਰਨ ਲਈ ਉਸ ਨੇ ਪੁਛਿਆ-ਕੌਣ ਹੋ ?
ਰਾਣੀ ਨੇ ਵੀ ਆਪਣਾ ਸ਼ੱਕ ਦੂਰ ਕਰਨ ਲਈ ਪੁਛਿਆ-ਤੁਸੀਂ ਕੌਣ ਹੋ ?
ਪ੍ਰਕਾਸ਼-ਰਾਸ ਬਿਹਾਰੀ।
ਰਾਣੀ-ਮੈਂ ਰਾਣੀ ਹਾਂ।
ਪ੍ਰਕਾਸ਼-ਏਨੀ ਰਾਤ ਕਿਉਂ ਹੋਈ ?

੧੪੫