ਪੰਨਾ:ਵਸੀਅਤ ਨਾਮਾ.pdf/142

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰਕਾਸ਼-ਉਹ ਨਹੀਂ ਔਂਦੇ ਪਰ ਜਦੋਂ ਤੇਰੀ ਮਾਲਕਨ ਥਲੇ ਆਵੇਗੀ ਤਾਂ ਬਾਬੂ ਉਸ ਨੂੰ ਦੇਖ ਕੇ ਜ਼ਰੂਰ ਸ਼ੱਕ ਕਰੇਗਾ ਕਿ ਇਹ ਕਿਥੇ ਜਾ ਰਹੀ ਏ। ਅਤੇ ਜੇ ਇਹ ਸੋਚ ਕੇ ਉਸਦੇ ਪਿਛੇ ਪਿਛੇ ਆ ਜਾਵੇ ਅਤੇ ਕਿਸੇ ਤਰਾਂ ਤੇਰੀ ਮਾਲਕਨ ਨੂੰ ਮੇਰੇ ਨਾਲ ਦੇਖ ਲਵੇ ਤਾਂ ਤੂੰ ਹੀ ਦਸ ਫਿਰ ਮੇਰਾ ਕੀ ਹਾਲ ਹੋਵੇਗਾ ?
ਰੂਪਾ ਚੁਪ ਰਿਹਾ-ਪ੍ਰਕਾਸ਼ ਕਹਿਣ ਲਗਾ। ਇਸ ਸੁੰਨਸਾਨ ਘਰ ਦੇ ਵਿਚ ਮੈਨੂੰ ਮਾਰ ਕੇ ਇਸੇ ਬਗੀਚੇ ਵਿਚ ਗਡ ਦੇਵੇ ਤਾਂ ਮੈਂ ਨਾ ਤੇ ਮਾਂ ਨੂੰ ਹੀ ਬੁਲਾ ਸਕਾਂ ਗਾ ਨਾ ਪਿਤਾ ਨੂੰ। ਤਦ ਤੁਸੀਂ ਹੀ ਲਾਠੀਆਂ ਮਾਰ ਮਾਰ ਕੇ ਮੇਰਾ ਕਚੂੰਬਰ ਕਢ ਦੇਵੋਗੇ। ਮੈਂ ਇਹੋ ਜਿਹਾ ਕੰਮ ਨਹੀਂ ਕਰ ਸਕਦਾ। ਤੂੰ ਆਪਣੀ ਮਾਲਕਨ ਨੂੰ ਸਮਝਾ ਕੇ ਕਹਿ ਦੇ, ਮੈਂ ਇਹ ਨਹੀਂ ਕਰ ਸਕਦਾ। ਅਤੇ ਇਕ ਹੋਰ ਗਲ ਕਹੀਂ, ਉਸਦੇ ਚਾਚਾ ਨੇ ਕਹਿਣ ਲਈ ਕਿੰਨੀਆਂ ਗਲਾਂ ਕਹੀਆਂ ਹਨ। ਮੈਂ ਤੇਰੀ ਮਾਲਕਨ ਨੂੰ ਉਹ ਦਸਨ ਲਈ ਬੜਾ ਬੇਚੈਨ ਹਾਂ। ਪਰ ਤੇਰੇ ਮਾਲਕ ਨੇ ਮੈਨੂੰ ਹੇਠਾਂ ਘਲ ਦਿਤਾ ਹੈ। ਇਸ ਲਈ ਮੈਂ ਕੁਛ ਕਹਿ ਨਹੀਂ ਸਕਿਆ।ਅੱਛਾ ਮੈਂ ਜਾਂਦਾ ਹਾਂ।
ਰੂਪਾ ਨੇ ਦੇਖਿਆ ਹਥ ਵਿਚ ਆਏ ਹੋਏ ਪੰਜ ਰੁਪਏ ਇਸ ਤਰਾਂ ਹੀ ਨਿਕਲ ਚਲੇ ਹਨ। ਬੋਲਿਆ-ਅਛਾ ਜੇ ਆਪ ਏਥੇ ਨਹੀਂ ਤਾਂ ਕੁਛ ਦੂਰ ਜਾ ਕੇ ਤੇ ਬੈਠ ਸਕਦੇ ਹੋ ਨਾ ?
ਪ੍ਰਕਾਸ਼-ਮੈਂ ਵੀ ਤੇ ਇਹੋ ਸੋਚ ਰਿਹਾ ਹਾਂ । ਔਂਂਦੀ ਵਾਰ ਦੇਖਿਆ ਸੀ ਕਿ ਤੁਹਾਡੀ ਕੋਠੀ ਦੇ ਲਾਗੇ ਦੋ ਨਦੀਆਂ ਹਨ ਉਸਦੇ ਪਕੇ ਘਾਟ ਦੇ ਕੋਲ ਦੋ ਮੌਲਸਰੀ ਦੇ ਦਰਖਤ ਹਨ। ਤੂੰ ਉਹ ਜਗਾ ਦੇਖੀ ਹੈ ਨਾ ?
ਰੂਪ--ਹਾਂ ਦੇਖੀ ਏ ।
ਪ੍ਰਕਾਸ਼-ਮੈਂ ਓਥੇ ਜਾ ਕੇ ਬੈਠਾ ਰਹਾਂਗਾ। ਸ਼ਾਮ ਹੋ ਗਈ ਏ। ਰਾਤ ਹੋਣ ਤੇ ਮੈਨੂੰ ਕੋਈ ਓਥੇ ਦੇਖ ਨਹੀਂ ਸਕੇਗਾ। ਤੇਰੀ ਮਾਲਕਨ ਜੇ ਉਥੇ ਆ ਸਕੇ ਤਾਂ ਆਪਣੇ ਚਾਚੇ ਦਾ ਹਾਲ ਚਾਲ ਪੁਛ ਸਕਦੀ ਹੈ।

੧੪੧