ਪੰਨਾ:ਵਸੀਅਤ ਨਾਮਾ.pdf/141

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੋਂਂਦੀ ਕਲਪਦੀ ਹਾਂ। ਅਜ ਪਿੰਡ ਦਾ ਆਦਮੀ ਆਇਆ ਤਾਂ ਉਸ ਕੋਲੋਂ ਪਿੰਡ ਦਾ ਘਰ ਦਾ ਸਾਰਾ ਹਾਲ ਪੁਛਾਂਗੀ। ਬਾਬੂ ਨੇ ਤੇ ਵਿਗੜ ਕੇ ਉਸ ਨੂੰ ਭੇਜ ਦਿਤਾ ਹੈ, ਤੂੰ ਜਾ ਕੇ ਉਸ ਨੂੰ ਹੇਠਾਂ ਬਿਠਾ। ਐਹੋ ਜਹੀ ਜਗਾ ਤੇ ਬਿਠਾ ਜਿਥੇ ਬਾਬੂ ਦੀ ਨਜ਼ਰ ਉਸ ਤੇ ਨਾ ਪੈ ਸਕੇ । ਮੌਕਾ ਪੌਂਦੀ ਹੀ ਮੈਂ ਉਥੇ ਚਲੀ ਜਾਵਾਂਗੀ । ਜੇ ਬੈਠਨਾ ਨ ਚਾਹਵੇ ਤਾਂ ਅਰਜ਼ ਬੇਨਤੀ ਕਰਕੇ ਬਿਠਾ ਲਵੀਂ।
ਇਨਾਮ ਲੈਣ ਲਈ ਰੂਪਾ ਦੀ ਲਾਲ ਟਪਕ ਰਹੀ ਸੀ । ਉਸ ਨੇ ਕਿਹਾ-ਜੋ ਹੁਕਮ ਅਰ ਦੋੜਦਾ ਹੋਇਆ ਚਲਾ ਗਿਆ।
ਕਿਸ ਮਤਲਬ ਲਈ ਪ੍ਰਕਾਸ਼ ਗੁਬਿੰਦ ਲਾਲ ਨਾਲ ਛਲ ਕਰਨ ਆਇਆ ਹੈ ਇਹ ਮੈਂ ਨਹੀਂ ਕਹਿ ਸਕਦਾ । ਪਰ ਥਲੇ ਆ ਕੇ ਜੋ ਉਸ ਨੇ ਕੀਤਾ, ਕੋਈ ਬੁਧੀਵਾਨ ' ਉਸ ਨੂੰ ਦੇਖ ਕੇ ਉਸ ਉਤੇ ਜਰੂਰ ਸੰਦੇਹ ਕਰਦਾ। ਉਹ ਘਰ ਦੇ ਵਡੇ ਫਾਟਕ ਦੇ ਦਰਵਾਜੇ ਤੇ ਲਗੇ ਕਿਲ ਕਾਂਟੇ ਆਦਿ ਨੂੰ ਬੜੇ ਗੌਹ ਨਾਲ ਦੇਖ ਰਿਹਾ ਸੀ। ਇਸੇ ਵੇਲੇ ਰੂਪਾ ਨੌਕਰ ਆ ਹਾਜ਼ਰ ਹੋਇਆ ।
ਰੂਪਾ ਨੇ ਕਿਹਾ-ਤਮਾਕੂ ਪੀਵੋ ਗੇ ?
ਪ੍ਰਕਾਸ਼-ਬਾਬੂ ਨੇ ਤੇ ਕੁਛ ਖਾਣ ਪੀਣ ਲਈ ਪੁਛਿਆ ਹੀ ਨਹੀਂ ਏ ਫਿਰ ਉਸਦਾ ਨੌਕਰ ਕੀ ਖਵਾਏ ਪਿਆਏ ਗਾ ?
ਰੂਪਾ-ਜੀ ਇਹ ਗਲ ਨਹੀਂ ਏ । ਤੁਹਾਡੇ ਨਾਲ ਇਕ ਜ਼ਰੂਰੀ ਗਲ ਕਰਨੀ ਹੈ ਜਰਾ ਇਕਾਂਤ ਵਿਚ ਚਲੀਏ।
ਰੂਪਾ ਪ੍ਰਕਾਸ਼ ਨੂੰ ਨਾਲ ਲੈ ਕੇ ਆਪਣੀ ਕੋਠੜੀ ਵਿਚ ਚਲਾ ਗਿਆ । ਪ੍ਰਕਾਸ਼ ਕਿਸੇ ਚੀ ਚਾਂ ਕੀਤੇ ਦੇ ਬਿਨਾਂ ਹੀ ਉਥੇ ਚਲਾ ਗਿਆ। ਅੰਦਰ ਜਾ ਕੇ ਉਹ ਬੋਲਿਆ-ਭਾਈ, ਤੇਰੇ ਮਾਲਕ ਨੇ ਤੇ ਮੈਨੂੰ ਘਰੋਂ ਬਾਹਰ ਕਢ ਦਿਤਾ ਹੈ ਫਿਰ ਮੈਂ ਉਸ ਦੇ ਘਰ ਵਿਚ ਲੁਕ ਕੇ ਕਿਸਤਰਾਂ ਰਹਾਂਗਾ ।
ਰੂਪਾ-ਓਹਨਾਂ ਨੂੰ ਬਿਲਕੁਲ ਪਤਾ ਨਹੀਂ ਲਗੇਗਾ, ਉਹ ਇਸ ਘਰ ਵਿਚ ਕਦੀ ਨਹੀਂ ਔਂਦੇ।

੧੪੦