ਪੰਨਾ:ਵਸੀਅਤ ਨਾਮਾ.pdf/140

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੈਂਤੀਵਾਂ ਕਾਂਡ

ਜਦ ਪ੍ਰਕਾਸ਼ ਜਾ ਕੇ ਵਡੇ ਹਾਲ ਵਿਚ ਬੈਠਾ ਤਾਂ ਰਾਣੀ ਨਾਲ ਦੇ ਕਮਰੇ ਵਿਚ ਆਈ । ਦੋਵਾਂ ਦੀਆਂ ਅਖਾਂ ਵਿਚ ਠੰਢ ਪੈ ਗਈ ਪਰ ਕੰਨਾਂ ਵਿਚ ਨਹੀਂ। ਜੋ ਕੋਈ ਗਲ ਬਾਤ ਹੋਈ ਉਸ ਨੂੰ ਉਹ ਕੰਨ ਲਗਾ ਕੇ ਸੁਨਦੀ ਰਹੀ, ਅਤੇ ਪੜਦੇ ਦੇ ਕਪੜੇ ਨੂੰ ਹਟਾ ਹਟਾ ਕੇ ਪ੍ਰਕਾਸ਼ ਨੂੰ ਦੇਖਦੀ ਵੀ ਰਹੀ। ਪ੍ਰਕਾਸ਼ ਨੇ ਵੀ ਦੇਖਿਆ ਪਰਦੇ ਦੇ ਪਿਛੋਂ ਕਈ ਮ੍ਰਿਗ ਨੈਣੀ ਦੇਖ ਰਹੀ ਹੈ।

ਰਾਣੀ ਨੇ ਸੁਨਿਆ ਕਿ ਰਾਸ ਬਿਹਾਰੀ ਯਾਨੀ ਪ੍ਰਕਾਸ਼ ਹਰਿੰਦਰਾ ਪਿੰਡ ਵਿਚੋਂ ਆਇਆ ਹੈ । ਰੂਪਾ ਨੌਕਰ ਵੀ ਰਾਣੀ ਵਾਂਗੂ ਖਲੋਤਾ ਖਲੋਤਾ ਸਾਰੀਆਂ ਗੱਲਾਂ ਸੁਣ ਰਿਹਾ ਸੀ । ਪ੍ਰਕਾਸ਼ ਦੇ ਚਲੇ ਜਾਣ ਦੇ ਬਾਹਦ ਰਾਣੀ ਨੇ ਉਂਗਲ ਦੇ ਇਸ਼ਾਰੇ ਨਾਲ ਰੂਪਾ ਨੂੰ ਆਪਣੇ ਕੋਲ ਸਦਿਆ । ਰੂਪਾ ਦੇ ਕੋਲ ਔਣ ਤੇ ਰਾਣੀ ਨੇ ਉਸ ਦੇ ਕੰਨ ਵਿਚ ਕਿਹਾ-ਜੋ ਕਹਾਂਗੀ, ਕਰ ਸਕੇਂਂਗਾ ? ਬਾਬੂ ਕੋਲੋਂ ਸਾਰੀ ਗਲ ਲੁਕਾ ਕੇ ਰਖਨੀ ਹੋਵੇਗੀ। ਜੋ ਤੂੰ ਕਰੇਂਗਾ ਜੇ ਉਸ ਦਾ ਬਾਬੂ ਨੂੰ ਪਤਾ ਨ ਲਗਾ ਤਾਂ ਮੈਂ ਤੈਨੂੰ ਪੰਜ ਰੁਪਏ ਇਨਾਮ ਦਵਾਂਗੀ।

ਰੂਪਾ ਨੇ ਸੋਚਿਆ ਅਜ ਉਠ ਕੇ ਨ ਜਾਣੇ ਕਿਸ ਦਾ ਮੂੰਹ ਦੇਖਿਆ ਹੈ ਜੋ ਸਵੇਰਦਾ ਰੁਪਇਆ ਹੀ ਰੁਪਇਆ ਮਿਲਦਾ ਹੈ।ਗਰੀਬ ਆਦਮੀ ਨੂੰ ਦੋ ਪੈਸੇ ਹੀ ਮਿਲ ਜਾਣ ਤਾਂ ਬਹੁਤ ਹਨ । ਬੋਲਿਆ-ਜੋ ਕਹੋਗੀ ਮੈਂ ਉਸ ਨੂੰ ਕਰਾਂਗਾ। ਕਹੋ ਕੀ ਹੁਕਮ ਏ ?

ਰਾਣੀ-ਜੇਹੜਾ ਬਾਬੂ ਹੁਣੇ ਥਲੇ ਗਿਆ ਹੈ ਨਾ ਉਸ ਦੇ ਪਾਸ ਹੇਠਾਂ ਚਲਾ ਜਾ। ਉਹ ਮੇਰੇ ਪਿਤਾ ਦੇ ਪਿੰਡੋਂ ਆਇਆ ਹੈ । ਉਥੋਂ ਕੋਈ ਸਮਾਚਾਰ ਮੈਨੂੰ ਨਹੀਂ ਮਿਲਿਆ। ਇਸ ਲਈ ਮੈਂ ਕਿੱੱਨਾ

੧੩੬