ਪੰਨਾ:ਵਸੀਅਤ ਨਾਮਾ.pdf/138

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਤੁਹਾਡੀ ਰਾਏ ਲੈਣ ਲਈ ਆਇਆ ਹਾਂ।
ਗੁਬਿਦ ਲਾਲ ਨੇ ਕੋਈ ਜਵਾਬ ਨਹੀਂ ਦਿਤਾ। ਦਿਲ ਟਿਕਾਨੇ ਨਹੀਂ ਸੀ। ਬਹੁਤ ਦਿਨਾਂ ਦੇ ਬਾਹਦ ਰਜਨੀ ਦੀ ਗੱਲ ਅਜ ਸੂਨੀ ਸੀ, ਆਪਣੀ ਉਸੇ ਰਜਨੀ ਦੀ ਜਿਸ ਨੂੰ ਛਡਿਆਂ ਅਜ ਦੋ ਸਾਲ ਹੋ ਗਏ ਹਨ ।
ਪ੍ਰਕਾਸ਼ ਕੁਛ ਕੁਛ ਸਮਝ ਗਿਆ ਤੇ ਉਸ ਕਿਹਾ-ਜੋ ਤੁਹਾਡੀ ਰਾਏ ਹੋਵੇ ਤਾਂ ਇਕ ਕਾਗਜ਼ ਦਾ ਪੁਰਜਾ ਲਿਖ ਦੇਵੋ। ਇਸ ਵਿਚ , ਤੁਹਾਡਾ ਕੋਈ ਹਰਜ ਨਹੀਂ ਏ। ਇਸਤਰਾਂ ਕਰ ਦੇਣ ਨਾਲ ਮੈਂ ਇਥੋਂ ਚਲਾ ਜਾਵਾਂਗਾ।
ਗੁਬਿੰਦ ਲਾਲ ਨੇ ਕੋਈ ਜਵਾਬ ਨਹੀਂ ਦਿਤਾ। ਪ੍ਰਕਾਸ਼ ਨੇ ਸੋਚਿਆ ਫਿਰ ਸਾਰੀਆਂ ਗਲਾਂ ਸਮਝੌਣੀਆਂ ਪੈਣਗੀਆਂ । ਮੁਢ ਤੋਂ ਉਸ ਨੇ ਫਿਰ ਸਾਰੀ, ਗਲ ਸਮਝਾਈ। ਇਸ ਵਾਰ ਬੜੇ ਧਿਆਨ ਨਾਲ ਗੁਬਿੰਦ ਲਾਲ ਨੇ ਸਾਰੀ ਗੱਲ ਸੁਣੀ । ਪਾਠਕ ਜਾਣਦੇ ਹਨ ਕਿ ਪ੍ਰਕਾਸ਼ ਦੀਆਂ ਇਹ ਸਾਰੀਆਂ ਗਲਾਂ ਝੂਠੀਆਂ ਹਨ । ਪਰ ਗੁਬਿਦ ਲਾਲ ਨੇ ਇਹ ਸਭ ਕੁਛ ਨਹੀਂ ਸਮਝਿਆ। ਪਹਿਲੀ ਰੁਖਾਈ ਛਡ ਕੁਛ ਠੰਢੇ ਹੋ ਕੇ ਉਸ ਨੇ ਕਿਹਾ-ਮੇਰੀ ਰਾਏ ਲੈਣੀ ਫਜ਼ੂਲ ਹੈ। ਜਾਇਦਾਦ ਤੇ ਮੇਰੀ ਇਸਤਰੀ ਦੀ ਹੈ, ਮੇਰੀ ਨਹੀਂ, ਸ਼ਾਇਦ ਇਹ ਆਪ ਜਾਣਦੇ ਹੋ। ਜਿਨੂ ਚਾਹੇ ਉਹ ਪਟਾ ਲਿਖ ਦੇਵੇ, ਮੈਂ ਇਸ ਵਿਚ ਕੋਈ ਹਾਂ ਨਾ ਨਹੀਂ ਕਰ ਸਕਦਾ ਅਰ ਨਾ ਹੀ ਮੈਂ ਕੁਛ ਲਿਖਾਂਗਾ। ਹੁਣ ਆਪ ਮੈਨੂੰ ਛੁਟੀ ਦੇਵੋ।
ਤਦ ਪ੍ਰਕਾਸ਼ ਉਠ ਕੇ ਹੇਠਾਂ ਉਤਰ ਆਇਆ।
ਪ੍ਰਕਾਸ਼ ਦੇ ਚਲੇ ਜਾਣ ਤੇ ਗੁਬਿੰਦ ਲਾਲ ਨੇ ਦਾਨਸ਼ ਖਾਂ ਨੂੰ ਕਿਹਾ-ਕੁਛ ਗਾਉ।
ਮਾਲਕ ਦੀ ਆਗਿਆ ਪਾ ਦਾਨਸ਼ ਖਾਂ ਨੇ ਫਿਰ ਸਾਰੰਗੀ ਫੜ ਕੇ ਪੁਛਿਆ-ਕੀ ਗਾਵਾਂ ਹਜੂਰ ?
ਜੋ ਜੀ ਕਰੇ, ਕਹਿਕੇ ਗੁਬਿੰਦ ਲਾਲ ਨੇ ਤਬਲਾ ਲਿਆ ।

੧੩੭