ਪੰਨਾ:ਵਸੀਅਤ ਨਾਮਾ.pdf/130

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਧਵੀ ਨਾਥ ਰਜਨੀ ਦੀ ਦਵਾਈ ਕਰੌਣ ਲਈ ਉਸ ਨੂੰ ਅਪਣੇ ਘਰ ਰਾਜ ਪੁਰ ਲੈ ਗਿਆ । ਉਸ ਦੀ ਦਵਾ ਲਈ ਇਕ -ਸਿਆਣਾ ਵੈਦ ਰਖ ਕੇ ਆਪ ਫਿਰ ਕਲਕਤੇ ਚਲਿਆ ਗਿਆ ।ਰਜਨੀ ਨੇ ਬੜਾ ਰੋਕਿਆ ਪਰ ਉਸ ਨੇ ਇਕ ਨ ਸੁਣੀ । ਜਲਦੀ ਆਵਾਂਗਾ ਕਹਿ ਕੇ ਉਹ ਚਲਿਆ ਗਿਆ।

ਕਲਕਤੇ ਵਿਚ ਪ੍ਰਕਾਸ਼ ਨਾਂ ਦਾ ਇਕ ਮਾਧਵੀ ਨਾਥ ਦਾ ਦੋਸਤ ਰਹਿੰਦਾ ਸੀ । ਪ੍ਰਕਾਸ਼ ਮਾਧਵੀ ਨਾਥ ਕਲੋਂ ਅਠ ਦਸ ਵਰ੍ਹੇ ਛੋਟਾ ਸੀ। ਪ੍ਰਕਾਸ਼ ਕੁਛ ਕੰਮ ਕਾਰ ਨਹੀਂ ਕਰਦਾ ਸੀ।ਅਤਿਅੰਤ ਦੌਲਤਮਦ ਸੀ। ਕੇਵਲ ਗੋਣਾ ਵਜੋਣਾ ਹੀ ਉਹਨਾਂ ਦਾ ਮੁਖ ਕੰਮ ਸੀ। ਯਾ ਇਧਰ ਉਧਰ ਫਿਰਨ ਦਾ । ਮਾਧਵੀ ਨਾਥ ਨੇ ਆ ਕੇ ਉਸ ਦੇ ਨਾਲ ਮੁਲਾਕਾਤ ਕੀਤੀ। ਸੁਖ ਸਾਂਦ ਹੋਣ ਦੇ ਪਿਛੋਂ ਮਾਧਵੀ ਨਾਥ ਨੇ ਕਿਹਾ - ਕਿਉਂ ਭਈ, ਕਿਧਰੇ ਫਿਰਨ ਤੁਰਨ ਚਲੋ ਗੇ ?

ਪ੍ਰਕਾਸ਼-ਕਿਥੇ ?
ਮਾਧਵੀ-ਜਸੌਰ।
ਪ੍ਰਕਾਸ਼--ਉਥੇ ਕਿਉਂ ?
ਮਾਧਵੀ-ਨੀਲ ਦੀ ਕੋਠੀ ਖਰੀਦਾਂਗਾ।
ਪ੍ਰਕਾਸ਼-ਅਛਾ ਚਲੋ।
ਤਦੇ ਜਰੂਰੀ ਤਿਆਰੀ ਕਰਕੇ ਦੋਵਾਂ ਮਿਤਰਾਂ ਨੇ ਉਸੇ ਦਿਨ ਜਸੌਰ ਦੀ ਯਾਤਰਾ ਸ਼ੁਰੂ ਕਰ ਦਿਤੀ । ਉਥੋਂ ਫਿਰ ਪ੍ਰਸਾਦਪੁਰ ਜਾਣਗੇ।


੧੨੯