ਪੰਨਾ:ਵਸੀਅਤ ਨਾਮਾ.pdf/126

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੋਸਟ-ਕੋਈ ਮਹੀਨੇ ਮਹੀਨੇ ਪਿਛੋਂ।
ਮਾਧ-ਕੋਈ ਰਜਿਸਟਰੀ ਚਿਠੀ ਵੀ ਔਦੀ ਹੈ ?
ਪੋਸਟ-ਹਾਂ ਬਹੁਤ ਸਾਰੀਆਂ ਰਜਿਸਟਰੀ ਚਿਠੀਆਂ ਵੀ ਔਂਦੀਆਂ ਹਨ ।
ਮਾਧਵੀ-ਕੇਹੜੇ ਔਫਸ ਵਿਚੋਂ ਰਜਿਸਟਰੀ ਚਿਠੀਆਂ ਔਂਦੀਆਂ ਹਨ ?
ਪੋਸਟ-ਕੁਛ ਯਾਦ ਨਹੀਂ।
ਮਾਧਵੀ--ਤੁਹਾਡੇ ਆਫਸ ਵਿਚ ਉਸ ਦੀ ਰਸੀਦ ਨਹੀਂ ਰਹਿੰਦੀ ?
ਪੋਸਟ ਮਾਸਟਰ ਇਕ ਰਸੀਦ ਲਭ ਕੇ ਬਾਹਰ ਕਢ ਲਿਆਇਆ। ਪੜ ਕੇ ਕਿਹਾ-ਪਸਾਦ ਪੁਰ ਵਿਚ।
ਮਾਧਵੀ-ਪਸਾਦ ਪੁਰ ਕਿਹੜੇ ਜਿਲੇ ਵਿਚ ਹੈ ? ਜਰਾ ਆਪਣੀ ਲਿਸਟ ਵਿਚੋਂ ਦੇਖੋ ਤਾਂ ਸਹੀ।
ਪੋਸਟ (ਕੰਬਦੇ ਕੰਬਦੇ ਲਿਸਟ ਵਿਚ ਦੇਖਕੇ)-ਜਸਰ।
ਮਾਧਵੀ-ਹੋਰ ਕਿਥੋਂ ਕਿਥੋਂ ਔਂਦੀਆਂ ਹਨ, ਜੋਰਾ ਰਸੀਦਾਂ ਦੇਖੋ ।
ਪੋਸਟ ਮਾਸਟਰ ਨੇ ਰਸੀਦਾਂ ਦਖਕੇ ਕਿਹਾ-ਹੁਣ ਤਕ ਜਿਨੀਆਂ ਚਿਠੀਆਂ ਆਈਆਂ ਹਨ ੫ਸਾਦ ਪੁਰ ਤੋਂ ਹੀ ਆਈਆਂ ਹਨ।
ਮਾਧਵੀ ਨਾਥ ਪੋਸਟ ਮਾਸਟਰ ਦੇ ਹਥ ਵਿਚ ਇਕ ਦਸ ਰੁਪਏ ਦਾ ਨੋਟ ਦੇ ਕੇ ਚਲਾ ਗਿਆ। ਹਰੀ ਦਾਸ ਨੂੰ ਅਜੇ ਤਕ ਹੁਕਾ ਨਹੀਂ ਸੀ ਮਿਲਿਆ। ਮਾਧਵੀ ਨਾਥ ਹਰੀ ਦਾਸ ਲਈ ਇਕ ਰੁਪਿਆ ਰਖ ਗਿਆ ਸੀ। ਕਹਿਣ ਦੀ ਗਲ ਨਹੀਂ, ਪੋਸਟ ਮਾਸਟਰ ਨੇ ਉਸ ਨੂੰ ਵੀ ਆਪਣੀ ਜੇਬ ਦੇ ਹਵਾਲੇ ਕੀਤਾ।


੧੨੫