ਪੰਨਾ:ਵਸੀਅਤ ਨਾਮਾ.pdf/121

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਿਠੀ ਚਪਠੀ ਆਈ ਏ ?
ਦੀਵਾਨ ਜੀ ਨੇ ਕਿਹਾ-ਨਹੀਂ, ਕੋਈ ਵੀ ਨਹੀਂ ।
ਮਾਧਵੀ ਨਾਥ-ਉਹ ਇਸ ਵੇਲੇ ਕਿਥੇ ਹੈ ?
ਦੀਵਾਨ-ਜਦ ਉਹ ਆਪਣਾ ਸਮਾਚਾਰ ਭੇਜਦਾ ਹੀ ਨਹੀਂ, ਫਿਰ ਅਸੀਂ ਕਿਸ ਤਰਾਂ ਦਸ ਸਕਦੇ ਹਾਂ।
ਮਾਧਵੀ ਨਾਥ-ਹੋਰ ਕਿਸ ਨੂੰ ਉਸ ਦੀ ਹਾਲਤ ਦਾ ਪਤਾ ਲਗਦਾ ਹੈ ?
ਦੀਵਾਨ-ਜੋ ਇਹ ਜਾਣਦੇ ਹੁੰਦੇ ਤਾਂ ਫਿਰ ਅਸੀਂ ਆਪ ਨਾਂ ਉਸ ਦਾ ਪਤਾ ਕਰਦੇ ? ਕਾਂਸ਼ੀ ਚੋਂ ਮਾਤਾ ਜੀ ਦੀ ਚਿਠੀ ਆਉਨ ਤੇ ਆਦਮੀ ਭੇਜਿਆ ਸੀ ਪਰ ਓਥੋਂ ਵੀ ਕੋਈ ਸਮਾਚਾਰ ਨਹੀਂ ਆਇਆ।
ਗੁਬਿੰਦ ਲਾਲ ਇਸ ਵੇਲੇ ਕਿਥੇ ਹੈ, ਕਿਸ ਨੂੰ ਵੀ ਪਤਾ ਨਹੀਂ


ਤੇਤੀਵਾਂ ਕਾਂਡ

ਮਾਧਵੀ ਨਾਥ ਨੇ ਧੀ ਦਾ ਦੁਖ ਦੇਖ ਕੇ ਦਰਿੜ ਪਰਤਿਗਿਆ ਕੀਤੀ ਕਿ ਇਸ ਦਾ ਜਰੂਰ ਬਦਲਾ ਲਵਾਂਗਾ। ਗੁਬਿੰਦ ਲਾਲ ਅਤੇ ਰਾਣੀ ਇਸ ਦੁਖ ਦਾ ਮੂਲ ਕਾਰਣ ਹਨ । ਇਸ ਲਈ ਪਹਿਲੇ ਇਹੋ ਪਤਾ ਲੋਣਾ ਚਾਹੀਦਾ ਹੈ ਕਿ ਉਹ ਪਤਿਤ ਅਰ ਪਤਿਤਾ ਕਿਥੇ ਹਨ ? ਨਹੀਂ ਤੇ ਇਨਾਂ ਨੀਚਾਂ ਨੂੰ ਦੰਡ ਦਿਤ ਬਿਨਾਂ ਰਜਨੀ ਮਰ ਜਾਏਗੀ। ਉਹ ਇਕ ਦਮ ਲੋਪ ਹੋ ਗਏ ਹਨ। ਜਿਨਾਂ ਜਿਨਾਂ ਗਲਾਂ ਤੋਂ ਉਹਨਾਂ ਦਾ ਪਤਾ ਲਗਦਾ ਉਹਨਾਂ ਨੇ ਬਿਲਕਲ ਲੁਕਾ ਲਈਆਂ ਹਨ । ਮਾਧਵੀ ਨਾਥ ਨੇ ਕਿਹਾ-ਜੇ ਮੈਂ ਇਹਨਾਂ ਦਾ ਪਤਾ ਨ ਲਗਾ ਲਵਾਂ ਤਾਂ ਮੇਰਾ ਮਰਦ ਹੋਣਾ ਵਿਅਰਥ ਹੈ।

੧੨੦