ਪੰਨਾ:ਵਸੀਅਤ ਨਾਮਾ.pdf/120

ਇਹ ਸਫ਼ਾ ਪ੍ਰਮਾਣਿਤ ਹੈ

ਕੋਣ ਇਹ ਮੇਰੇ ਕੋਲੋਂ ਕਰਾਏਗਾ? ਬਾਬੂ ਜੀ ਤੁਸੀਂ ਇਸ ਦੀ ਪ੍ਰਬੰਧ ਕਰੋ।

ਮਾਧਵੀ ਨਾਥ ਕੋਲੋਂ ਕੁਛ ਕਿਹਾ ਨ ਗਿਆ। ਬਾਹਰ ਆ ਕੇ ਉਹ ਬਹੁਤ ਰੋਇਆ, ਸਿਰਫ ਰੋਇਆ ਹੀ ਨਹੀਂ, ਸਗੋਂ ਉਸ ਦਾ ਉਹ ਦੁਖ ਕਰੋਧ ਵਿਚ ਬਦਲ ਗਿਆ। ਦਿਲ ਵਿਚ ਸਚਨ ਲਗਾ: ਜਿਸ ਨੇ ਮੇਰੀ ਧੀ ਤੇ ਇਹ ਅਤਿਆਚਾਰ ਕੀਤਾ ਹੈ, ਕੀ ਉਸ ਨੂੰ ਦੰਡ ਦੇਣ ਵਾਲਾ ਇਸ ਸੰਸਾਰ ਵਿਚ ਕੋਈ ਨਹੀਂ? ਸੋਚਦੇ ਸੋਚਦੇ ਮਾਧਵੀ ਨਾਥ ਦਾ ਦਿਲ ਗੁਸੇ ਨਾਲ ਭੜਕ ਉਠਿਆ। ਲਾਲ ਲਾਲ ਅਖਾਂ ਕਰ ਉਸ ਨੇ ਪ੍ਰਤਿਗਿਆ ਕੀਤੀ ਕਿ ਜਿਸ ਨੇ ਮੇਰੀ ਰਜਨੀ ਦਾ ਇਸ ਤਰਾਂ ਸਰਵ ਨਾਸ ਕੀਤਾ ਹੈ, ਉਸੇ ਤਰਾਂ ਮੈਂ ਉਸ ਦਾ ਸਰਵ ਨਸ਼ ਕਰਾਂਗਾ।

ਕੁਛ ਸ਼ਾਂਤ ਹੋ ਕੇ, ਮਾਧਵੀ ਨਾਥ ਫਿਰ ਅੰਦਰ ਆਇਆ। ਰਜਨੀ ਕੋਲ ਜਾਕੇ ਕਿਹਾ-ਬੇਟੀ, ਤੂੰ ਵਰਤ ਨੇਮ ਕਰਨ ਦੀ ਗਲ ਕਹਿ ਰਹੀ ਸੈਂ,ਮੇਂ ਵੀ ਉਹੋ ਸੋਚ ਰਿਹਾ ਹੈ। ਇਸ ਵੇਲੇ ਤੇਰਾ ਸਰੀਰ ਰੋਗੀ ਹੈ, ਵਰਤ ਨੇਮ ਕਰਨ ਨਾਲ ਤੈਨੂੰ ਬੜੀ ਮੇਹਨਤ ਕਰਨੀ ਪਵੇਗੀ, ਇਸ ਲਈ ਸਰੀਰ ਵਿਚ ਕੁਛ ਤਾਕਤ ਆ ਲੈਣ ਦੇ, ਫਿਰ ਸਹੀ।

ਰਜਨੀ-ਹੁਣ ਕੀ ਸਰੀਰ ਵਿਚ ਤਾਕਤ ਆਏਗੀ?

ਮਾਧਵੀ ਨਾਥ-ਆਏਗੀ, ਬੇਟੀ ਅਜੇ ਕੀ ਹੋਇਆ ਹੈ ? ਅਜੇ ਤੇ ਤੇਰੀ ਦਵਾਈ ਹੀ ਨਹੀਂ ਕੀਤੀ । ਫਿਰ ਦਵਾਈ ਵੀ ਕਿਸ ਤਰਾਂ ਹੋਵੇ ? ਸੋਹਰਾ ਨਹੀਂ ਸਸ ਨਹੀਂ, ਕੋਈ ਵੀ ਕੋਲ ਨਹੀਂ, ਫਿਰ ਦਵਾਈ ਕੌਣ ਕਰੇ ? ਤੂੰ ਮੇਰੇ ਨਾਲ ਚਲ, ਮੈਂ ਤੈਨੂੰ ਘਰ ਲੈ ਜਾ ਕੇ ਦਵਾਈ ਕਰਾਂਗਾ। ਇਥੇ ਦੋ ਦਿਨ ਮੈਂ ਹੋਰ ਰਹਾਂਗਾ, ਇਸ ਦੇ ਪਿਛੋਂ ਮੈਂ ਤੈਨੂੰ ਲੈ ਕੇ ਰਾਜ ਪੁਰ ਜਾਵਾਂਗਾ।

ਰਾਜ ਪੁਰ ਰਜਨੀ ਦੇ ਪੇਕੇ ਹਨ।

ਰਜਨੀ ਕੋਲੋਂ ਵਿਦਾ ਹੋ ਮਾਧਵੀ ਨਾਥ ਉਸ ਦੇ ਕਰਮਚਾਰੀਆਂ ਕੋਲ ਗਿਆ । ਦੀਵਾਨ ਜੀ ਕੋਲੋਂ ਪੁਛਿਆ-ਕਿਉਂ, ਬਾਬੂ ਦੀ ਕੋਈ

੧੧੯