ਪੰਨਾ:ਵਸੀਅਤ ਨਾਮਾ.pdf/117

ਇਹ ਸਫ਼ਾ ਪ੍ਰਮਾਣਿਤ ਹੈ

ਕਰ ਸਕਿਆ। ਸੋਚਦਾ-ਕੇਹੜੀ ਏਨੀ ਜਲਦੀ ਪਈ ਏ? ਜਦੋਂ ਜੀ ਕਰੇਗਾ, ਉਦੋਂ ਮੁੜ ਆਵਾਂਗਾ। ਰਜਨੀ ਦੇ ਸਾਮਨੇ ਗੁਬਿਦ ਲਾਲ ਅਪਰਾਧੀ ਸੀ, ਏਸੇ ਲਈ ਉਸ ਨੂੰ ਮੂੰਹ ਦਿਖਾਨ ਦਾ ਹੌਂਸਲਾ ਨ ਪਿਆ। ਉਹ ਕਿਸੇ ਗਲ ਦਾ ਵੀ ਨਿਸਚਾ ਨ ਕਰ ਸਕਿਆ। ਜੇਹੜੇ ਰਸਤੇ ਜਾ ਰਿਹਾ ਸੀ ਉਸੇ ਰਸਤੇ ਚਲਿਆ ਗਿਆ। ਫਿਕਰਛਡ ਬਾਹਰ ਆਇਆ ਤੇ ਦਸੇ ਹੋਏ ਘੋੜੇ ਤੇ ਸਵਾਰ ਹੋ ਕੇ ਤੁਰ ਪਿਆ। ਜਾਂਦੇ ਜਾਂਦੇ ਉਸ ਦੇ ਦਿਲ ਵਿਚ ਰਾਣੀ ਦੀ ਯਾਦ ਆ ਗਈ।


ਇਕਤੀਵਾਂ ਕਾਂਡ

ਹਰਿੰਦਰਾ ਪਿੰਡ ਵਿਚ ਖਬਰ ਆਈ ਕਿ ਗੁਬਿੰਦ ਲਾਲ ਦੀ ਮਾਤਾ ਰਾਜੀ ਖੁਸ਼ ਪਹੁੰਚ ਗਈ ਹੈ। ਰਜਨੀ ਕੋਲ ਕੋਈ ਚਿਠੀ ਨਹੀਂ ਆਈ। ਅਭਿਮਾਨ ਵਸ ਰਜਨੀ ਨੇ ਵੀ ਕੋਈ ਚਿਠੀ ਨਾ ਪਾਈ।

ਇਕ ਮਹੀਨਾ ਲੰਘਿਆ, ਦੂਸਰਾ ਲੰਘਿਆ, ਤਾਂ ਚਿਠੀਆਂ ਔਨ ਲਗੀਆਂ। ਇਕ ਦਿਨ ਸਮਾਚਾਰ ਆਇਆ ਕਿ ਗੁਬਿੰਦ ਲਾਲ ਕਾਂਸ਼ੀ ਤੋਂ ਘਰ ਵੱਲ ਆ ਰਿਹਾ ਹੈ।

ਸੁਣ ਕੇ ਰਜਨੀ ਨੇ ਸਮਝਿਆ ਕਿ ਗੁਬਿੰੰਦ ਲਾਲ ਮਾਤਾ ਜੀ ਨੂੰ ਧੋਖਾ ਦੇ ਕਿਤ ਹੋਰਥੇ ਚਲਿਆ ਗਿਆ ਹੈ। ਰਜਨੀ ਨੂੰ ਵਿਸ਼ਵਾਸ ਨਹੀਂ ਹੋਇਆ ਕਿ ਉਹ ਘਰ ਆਏਗਾ।

ਰਜਨੀ ਗੁਪਤ ਰੂਪ ਨਾਲ ਰਾਣੀ ਦੀ ਖਬਰ ਲੈਣ ਲਗੀ। ਰਾਣੀ ਖਾਂਦੀ ਹੈ, ਪਕੋਂਦੀ ਹੈ, ਨਹੋਂਦੀ ਹੈ,ਧੋਂਦੀ ਹੈ-ਇਸ ਦੇ ਸਿਵਾ ਹੋਰ ਕੋਈ ਖਬਰ ਨਹੀਂ ਮਿਲਦੀ। ਇਕ ਦਿਨ ਸੁਨਣ ਵਿਚ ਆਇਆ ਕਿ ਰਾਣੀ ਬੀਮਾਰ ਹੈ, ਘਰ ਵਿਚ ਹੀ ਰਹਿੰਦੀ ਹੈ, ਬਾਹਰ ਨਹੀਂ

੧੧੬