ਪੰਨਾ:ਵਸੀਅਤ ਨਾਮਾ.pdf/110

ਇਹ ਸਫ਼ਾ ਪ੍ਰਮਾਣਿਤ ਹੈ

ਲੜ ਕੇ ਡਿਗਰੀ ਕਰਾ ਲੈ। ਜਾਇਦਾਦ ਤੇ ਤੇਰੇ ਪਿਤਾ ਦੀ ਹੀ ਹੈ ਨਾ?

ਬੁਰਾਈ-ਇਸਤਰੀ ਨਾਲ ਮੁਕਦਮਾ ਲੜਾਂ?

ਸਚਾਈ-ਫਿਰ ਕੀ ਕਰੇਂਗਾ? ਜਹਨਮ ਵਿਚ ਜਾ।

ਬੁਰਾਈ-ਹਾਂ ਇਹੋ ਸੋਚ ਰਿਹਾ ਹਾਂ।

ਸਚਾਈ-ਅਰ ਰਾਣੀ, ਕੀ ਉਹ ਵੀ ਨਾਲ ਜਾਵੇਗੀ?

ਇਸ ਦੇ ਪਿਛੋਂ ਸਚਾਈ ਤੇ ਬੁਰਾਈ ਵਿਚ ਖੂਬ ਮੁਕਾ ਮੁਕੀ ਘਸੁਨੋ ਘਸੁਨੀ ਹੋਣ ਲਗ ਪਈ।


ਉਨੱਤੀਵਾਂ ਕਾਂਡ

ਮੇਰਾ ਵਿਸ਼ਵਾਸ਼ ਹੈ ਕਿ ਜੇ ਗੁਬਿੰਦ ਲਾਲ ਦੀ ਮਾਤਾ ਵਿਚ ਪੈ ਕੇ ਇਹ ਝਗੜਾ ਨਿਪਟਾਂਦੀ ਤਾਂ ਜਰੂਰ ਖਤਮ ਹੋ ਜਾਂਦਾ। ਪਰ ਉਸਦੀ ਮਾਂ ਏਨੀ ਚਤਰ ਨਹੀਂ ਸੀ। ਦੂਸਰਾ ਸਾਰੀ ਜਾਇਦਾਦ ਨੂੰਹ ਦੇ ਨਾਂ ਲਗੀ ਦਖ ਉਸ ਨੇ ਵੀ ਗੁਸਾ ਕੀਤਾ। ਜੋ ਪ੍ਰੇਮ ਪਹਿਲੇ ਰਜਨੀ ਨਾਲ ਸੀ ਉਹ ਹੁਣ ਨਹੀਂ ਰਿਹਾ। ਪੁਤਰ ਦੇ ਰਹਿੰਦੇ ਹੋਏ ਨੂੰਹ ਸਾਰੀ ਜਾਇਦਾਦ ਦੀ ਮਾਲਕ ਬਣੇ, ਇਹ ਉਹ ਨ ਸਹਿ ਸਕੀ। ਉਹ ਇਹ ਵੀ ਨਾ ਸੋਚ ਸਕੀ ਕਿ ਗੁਬਿੰਦ ਲਾਲ ਦੀ ਭੇੜੀ ਕਰਤੂਤ ਦੇਖ ਕੇ ਹੀ ਉਸਦੇ ਚਾਲ ਚਲਨ ਨੂੰ ਬਦਲਣ ਵਾਸਤੇ ਹੀ ਗੁਬਿੰਦਲਾਲ ਦੇ ਨਾਂ ਤੋਂ ਕਟ ਕੇ ਜਾਇਦਾਦ ਰਜਨੀ ਦੇ ਨਾਂ ਲਿਖੀ ਗਈ ਸੀ। ਉਸਨੇ ਸੋਚਿਆ ਕਿ ਨੂੰਹ ਦੇ ਦਿਤੇ ਹੋਏ ਇਕ ਮੁਠੀ ਭਰ ਚੌਲਾਂ ਤੇ ਮੈਨੂੰ ਹੁਣ ਜੀਵਨ ਬਤੀਤ ਕਰਨਾ ਪਵੇਗਾ। ਅੰਤ ਉਸ ਨੇ ਨਿਸਚਾ ਕੀਤਾ ਕਿ ਘਰ ਛਡ ਦੇਣਾ ਹੀ ਠੀਕ ਹੈ। ਇਕ ਤੇ ਵਿਧਵਾ ਧੀ, ਦੂਜੀ ਆਪਣੀ

੧੦੯