ਪੰਨਾ:ਵਸੀਅਤ ਨਾਮਾ.pdf/108

ਇਹ ਸਫ਼ਾ ਪ੍ਰਮਾਣਿਤ ਹੈ

ਉਸ ਤੇ ਦੋਸ਼ ਲਾ ਰਿਹਾ ਹੈਂਂ?

ਬੁਰਾਈ-ਹੁਣ ਮੈਂ ਇਤਬਾਰ ਦੇ ਕਾਬਲ ਨਹੀ ਰਿਹਾ। ਪਰ ਜਦੋਂ ਰਜਨੀ ਨੇ ਮੇਰੇ ਤੇ ਅਵਿਸ਼ਵਾਸ ਕੀਤਾ ਸੀ ਉਸ ਵੇਲੇ ਮੈਂ ਬਿਲਕੁਲ ਨਿਰਦੋਸ਼ ਸਾਂ।

ਸਚਾਈ-ਦੋ ਦਿਨ ਅਗੇ ਪਿਛੇ ਹੋਣ ਨਾਲ ਕੁਛ ਬਣਦਾ ਵਿਗੜਦਾ ਨਹੀਂ, ਆਖਰ ਤੂੰ ਦੋਸ਼ ਤੇ ਕੀਤਾ ਹੈ ਨਾ।

ਬੁਰਾਈ-ਰਜਨੀ ਨੇ ਮੈਨੂੰ ਦੋਸ਼ੀ ਸਮਝਿਆ ਹੈ, ਇਸੇ ਲਈ ਮੈਂ ਦੋਸ਼ੀ ਹੋਇਆ ਹਾਂ। ਸਾਧੂ ਨੂੰ ਚੋਰ ਚੋਰ ਕਹਿਣ ਨਾਲ ਉਹ ਚੋਰ ਹੋ ਜਾਂਦਾ ਹੈ।

ਸਚਾਈ-ਅਛਾ ਜੋ ਚੋਰ ਕਹੇ ਉਹ ਦੋਸ਼ੀ, ਤੇ ਜੋ ਚੋਰੀ ਕਰੋ ਉਹ ਸਾਧੂ?

ਬੁਰਾਈ-ਤੇਰੇ ਨਾਲ ਮੈਂ ਝਗੜਾ ਨਹੀਂ ਕਰ ਸਕਦਾ। ਦੇਖ, ਰਜਨੀ ਨੇ ਮੇਰਾ ਕਿੱਨਾ ਅਪਮਾਨ ਕੀਤਾ ਹੈ। ਪ੍ਰਦੇਸ ਚੋਂ ਮੇਰਾ ਔਣਾ ਸੁਣ ਕੇ ਉਹ ਆਪਣੇ ਪਿਤਾ ਦੇ ਘਰ ਚਲੀ ਗਈ ਸੀ।

ਸਚਾਈ-ਜੋ ਉਸ ਨੇ ਸਚਿਆ ਸੀ, ਜਦ ਉਸ ਵਿਚ ਉਸ ਦਾ ਪਕਾ ਵਿਸ਼ਵਾਸ ਸੀ, ਤਦ ਤੇ ਉਸ ਨੇ ਠੀਕ ਹੀ ਕੀਤਾ ਸੀ। ਤੂੰ ਹੀ ਦਸ ਜਿਸ ਇਸਤਰੀ ਦਾ ਪਤੀ ਆਪਣੀ ਛਡ ਕਿਸੇ ਦੂਸਰੀ ਇਸਤਰੀ ਦੇ ਮਗਰ ਜਾ ਲਗੇ ਭਲਾ ਉਸ ਦੀ ਇਸਤਰੀ ਗੁਸਾ ਨ ਕਰੇਗੀ?

ਬੁਰਾਈ-ਇਹ ਵਿਸ਼ਵਾਸ ਕਰ ਲੈਣਾ ਹੀ ਤੇ ਉਸ ਦਾ ਭਰਮ ਏ-ਹੋਰ ਦੂਸਰਾ ਅਪਰਾਧ ਹੀ ਕੀ ਏ?

ਸਚਾਈ-ਇਹ ਗਲ ਤੂੰ ਇਕ ਵਾਰ ਵੀ ਉਸ ਕੋਲੋਂ ਪੁਛੀ ਹੈ?

ਬੁਰਾਈ-ਨਹੀਂ।

ਸਚਾਈ-ਤੂੰ ਉਸ ਨੂੰ ਪੁਛੇ ਬਗੈਰ ਹੀ ਏਨਾ ਕ੍ਰੋਧ ਕਰ ਰਿਹਾ ਹੈਂ। ਜੋ ਰਜਨੀ ਨੇ ਅੰਜਾਣ ਹੋਣ ਕਰਕੇ ਤੈਨੂੰ ਪੁਛੇ ਬਿਨਾ ਹੀ ਗੁੱਸਾ ਕਰ ਲਿਆ ਸੀ ਏਸੇ ਲਈ ਏਨਾ ਤੁਫਾਨ ਮਚਾ ਰਿਹਾ ਹੈ? ਇਹ ਸਭ ਵਿਅਰਥ ਗਲਾਂ ਹਨ। ਕੀ ਮੈਂ ਦਸ ਦਿਆਂ ਕਿ ਤੇਰਾ ਗੁਸਾ

੧੦੭