ਪੰਨਾ:ਵਸੀਅਤ ਨਾਮਾ.pdf/106

ਇਹ ਸਫ਼ਾ ਪ੍ਰਮਾਣਿਤ ਹੈ

ਵਿਚ ਗੁਣ ਹੈ, ਰਾਣੀ ਵਿਚ ਰੂਪ ਹੈ। ਏਨੇ ਦਿਨ ਤਕ ਤੇ ਗੁਣ ਦੀ ਸੇਵਾ ਕੀਤੀ ਹੈ, ਹੁਣ ਕੁਛ ਦਿਨ ਤਕ ਰੂਪ ਦੀ ਉਪਾਸ਼ਨਾ ਕਰਾਂਗਾ। ਆਪਣੇ ਆਸ਼ਾ ਰਹਿਤ ਜੀਵਨ ਨੂੰ ਆਪਣੀ ਇਛਿਆ ਅਨੁਸਾਰ ਬਿਤਾਵਾਂਗਾ। ਜਦੋਂ ਜੀ ਕਰੇਗਾ ਇਸ ਮਿਟੀ ਦੇ ਘੜੇ ਨੂੰ ਤੋੜ ਦਿਆਂਗਾ।

ਰਜਨੀ ਪੈਰਾਂ ਤੇ ਡਿਗ ਕੇ ਰੋ ਰਹੀ ਸੀ-ਮਾਫ ਕਰੋ, ਮੈਂ ਅਨਜਾਨ ਹਾਂ। ਜੋ ਦੁਨੀਆਂ ਦੇ ਪਾਲਨ ਹਾਰ ਹਨ, ਅੰਤਰਜਾਮੀ ਅਰ ਦੀਨਾ ਬੰਧੂ ਹਨ ਉਹਨਾਂ ਨੇ ਰਜਨੀ ਦੀਆਂ ਗਲਾਂ ਜਰੂਰ ਸਣੀਆਂ ਪਰ ਗੁਬਿਦ ਲਾਲ ਨੇ ਇਕ ਵੀ ਨ ਸੁਨੀ। ਉਸ ਦੇ ਕੰਨ ਤੇ ਜੂੰ ਤਕ ਨ ਸਰਕੀ, ਉਹ ਤੇ ਰਾਣੀ ਦਾ ਸਿਮਰਨ ਕਰ ਰਿਹਾ ਸੀ।

ਕੂਛ ਉਤਰ ਨ ਪਾ ਕੇ ਰਜਨੀ ਨੇ ਫਿਰ ਕਿਹਾ-ਕੀ ਕਹਿੰਦੇ ਹੋ?

ਗੁਬਿਦ ਲਾਲ ਨੇ ਕਿਹਾ-ਮੈਂ ਤੈਨੂੰ ਛਡ ਜਾਵਾਂਗਾ।

ਰਜਨੀ ਗੁਬਿੰਦ ਲਾਲ ਦੇ ਪੈਰਾਂ ਨੂੰ ਛਡ ਕੇ ਉਠ ਬੈਠੀ । ਬਾਹਰ ਜਾ ਰਹੀ ਸੀ ਕਿ ਦਲ੍ਹੀਜ ਨਾਲ ਠੇਡਾ ਖਾ ਕੇ ਡਿਗ ਪਈ ਅਰ ਬੇਹੋਸ਼ ਹੋ ਗਈ।


੧੦੫