ਪੰਨਾ:ਵਸੀਅਤ ਨਾਮਾ.pdf/103

ਇਹ ਸਫ਼ਾ ਪ੍ਰਮਾਣਿਤ ਹੈ

ਉਜਾਲਾ ਕਰਨ ਲਈ ਜਮ ਦੀ ਉਡੀਕ ਕਰਦੀ ਸੀ। ਹੇ ਜਮ! ਤੂੰ ਨਿਰਾਸਰਿਆਂ ਦਾ ਆਸਰਾ! ਹੇ ਜਮ! ਤੂੰ ਦਿਲ ਨੂੰ ਪਸੰਨ ਕਰਨ ਵਾਲਾ, ਦੁਖ ਦੂਰ ਕਰਨ ਵਾਲਾ, ਦੀਨਾਂਂ ਨੂੰ ਸੁਖ ਦੇਣ ਵਾਲਾ ਹੈਂ। ਆਸ਼ਾ ਰਹਿਤਾਂ ਦੀ ਆਸ਼ਾ ਤੂੰ ਹੈ। ਹੇ ਜਮ! ਰਜਨੀ ਨੂੰ ਆਪਣੇ ਕਲ ਬੁਲਾ ਲੈ।


ਸਤਾਈਵਾਂ ਕਾਂਡ

ਇਸ ਦੇ ਪਿਛੋਂ ਬੜੇ ਉਦਮ ਨਾਲ ਕ੍ਰਿਸ਼ਨ ਕਾਂਤ ਦਾ ਸਰਾਧ ਖਤਮ ਹੋਇਆ। ਦੁਸ਼ਮਨਾਂ ਨੇ ਕਿਹਾ- ਸਰਾਧ ਤੇ ਹੋ ਗਿਆ! ਸਤ ਅਠ ਹਜ਼ਾਰ ਰੁਪਏ ਕੁਲ ਖਰਚ ਹੋਏ ਹੋਣਗੇ। ਮਿਤਰਾਂ ਨੇ ਕਿਹਾ-ਇਕ ਲਖ ਰੁਪਇਆ ਖਰਚ ਹੋਇਆ ਹੋਵੇਗਾ। ਕ੍ਰਿਸ਼ਨ ਕਾਂਤ ਦੇ ਨਾਇਬਾਂ ਗੁਮਾਸ਼ਤਿਆਂ ਨੇ ਗੁਪਤ ਰੂਪ ਨਾਲ ਮਿਤਰਾਂ ਨੂੰ ਦਸਿਆ ਕਿ ਤਕਰੀਬਨ ਪੰਜਾਹ ਹਜ਼ਾਰ ਖਰਚ ਹੋਇਆ ਹੈ। ਅਸਾਂ ਖਰਚ ਦਾ ਖਾਤਾ ਦੇਖਿਆ ਹੈ। ਸਾਰੇ ਮਿਲਾ ਕੇ ੩੨੩੬੫੧ =) ਖਰਚ ਹੋਏ ਹਨ।

ਕਈ ਦਿਨ ਤਕ ਤੇ ਬੜੀ ਧੂਮ ਧਾਮ ਰਹੀ। ਸਰਾਧ ਦਾ ਅਧਿਕਾਰੀ ਹੋਣ ਨਾਲ ਵਡੇ ਲੜਕੇ ਹਰ ਲਾਲ ਨੇ ਆ ਕੇ ਸਰਾਧ ਕੀਤਾ। ਕਈ ਦਿਨ ਤਕ ਮਖੀਆਂ ਦੀ ਭਿਨ ਭਿਨ, ਤੇਲ ਘਿਉ ਦੀ ਛਨ ਛਨ, ਕੰਗਾਲਾਂ ਦੇ ਰੋਲੇ ਦੀ ਅਵਾਜ ਤੇ ਪੰਡਤਾਂ ਦੀ ਸ਼ਾਸਤਰ ਵਿਦਿਆ ਨਾਲ ਸਾਰਾ ਪਿੰਡ ਗੂੰਜਦਾ ਰਿਹਾ। ਸ਼ਰਾਬ ਦੀਆਂ ਦੁਕਾਨਾਂ ਬੰਦ ਹੋ ਗਈਆਂ, ਸ਼ਰਾਬੀ ਪੰਡਤ ਬਣ ਕੇ ਵਧਾਈ ਲੈਣ ਗਬਿੰਦ ਲਾਲ ਦੇ ਘਰ ਵਲ ਤੁਰ ਪਏ। ਚੌਲ ਮਹਿੰਗੇ ਹੋ ਗਏ, ਕਿਉਂਕਿ ਮੈਦੇ ਦੀ ਘਾਟ ਕਰਕੇ

੧੦੨