ਪੰਨਾ:ਵਲੈਤ ਵਾਲੀ ਜਨਮ ਸਾਖੀ.pdf/99

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁਏ ਕਿਥਹੁ ਜੀਵੇ ਹੈਨਿ॥ ਤਬਿ ਬਾਬੇ ਆਖਿਆ ਜਾਇ ਕਰਿ ਇਸਦੇ ਮੁਹ ਉਪਰਿ ਹਥੁ ਫੇਰਹੁ॥ ਵਾਹਿਗੁਰੁ ਆਖਹੁ॥ ਤਬਿ ਉਨਿ ਆਗਿਆ ਮਾਨੀ, ਜਾਹਿ ਹੱਥ ਫੇਰਿਆ॥ ਤਾ ਹਾਥੀ ਉਠਿ ਖੜਾ ਹੋਆ॥ ਤਬਿ ਅਰਜ ਪਤਿਸਾਹੁ ਕਉ ਪਹੁੰਚਾਈ॥ ਆਖਿ ਸੁਣਾਈ॥ ਤਬਿ ਸੁਲਤਾਨੁ ਬ੍ਰਹਮ ਬੇਗੁ ਹਾਥੀ ਮੰਗਾਇਆ॥ਚੜਿ ਕਰਿ ਦੀਦਾਰ ਨੂ ਆਇਆ॥ਆਇ ਬੈਠਾ॥ ਆਖਿਓਸ ਏ ਦਰਵੇਸ ਏਹੁ ਹਾਥੀ ਤੁਸਾ ਜੀਵਾਇਆ ਹੈ॥ ਤਬਿ ਬਾਬੇ ਆਖਿਆ॥ ਮਾਰਣਿ ਜੀਵਾਲਣ ਵਾਲਾ ਖੁਦਾਇ ਹੈ॥ ਅਤੈ ਦੁਆਇ ਫਕੀਰਾ ਰ

88