ਪੰਨਾ:ਵਲੈਤ ਵਾਲੀ ਜਨਮ ਸਾਖੀ.pdf/97

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਿ ਸੇਖ ਸਰਫ ਆਖਿਆ॥ ਵਾਹੁ ਵਾਹੁ ਖੁਦਾਇ ਦਿਆ ਸਹੀ ਕਰਣਿ ਵਾਲਿਆ ਦਾ ਕਿਆ ਸਹੀ ਕੀਚੈ॥ ਉਨਕਾ ਦੀਦਾਰੁ ਹੀ ਬਹੁਤ ਹੈ॥ ਤਬਿ ਆਇ ਦਸਤਪੋਸੀ ਕੀਤੀਓਸ॥ ਪੈਰ ਚੁਮਿਓਸੁ॥ ਡੇਰੇ ਕਉ ਹੋਆ॥ ਤਬਿ ਬਾਬਾ ਤੇ ਮਰਦਾਨਾ ਰਵਦੇ ਰਹੈ॥ ਆਇ ਦਿਲੀ ਨਿਕਲੇ॥ ਤਬਿ ਦਿਲੀ ਕਾ ਪਾਤਿਸਾਹੁ ਸੁਲਤਾਨੁ ਬ੍ਰਹਮੁਬੇਗੁ ਥਾ॥ ਊਹਾ ਜਾਇ ਰਾਤਿ ਰਹੈ ਮਹਾਵਤਾਂ ਵਿਚਿ॥ ਓਨਿ ਖਿਜਮਤਿ ਬਹੁਤੁ ਕੀਤੀ॥ ਤਬਿ ਇਕ ਹਾਥੀ ਪਾਸਿ ਮੁਆ ਪਇਆ ਥਾ॥ ਲੋਕੁ ਪਿਟਦੇ ਰੋਂਦੇ ਆਹੈ॥ ਤਬਿ ਬਾਬੇ ਪੁਛਿਆ ਤੁਸੀ ਕਿ

86