ਪੰਨਾ:ਵਲੈਤ ਵਾਲੀ ਜਨਮ ਸਾਖੀ.pdf/83

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਟਾ॥ਮ:੧॥ਤਬਿ ਫਰਿ ਮਰਦਾਨੇ ਤਸਲੀਮ ਕੀਤੀ॥ ਓਬਹੁ ਚਲੇ॥ਜਾਦੇ ਜਾਦੇ ਸੇਖ ਸਜਣ ਕੈ ਘਰਿ ਜਾਇ ਨਿਕਲੇ॥ ਉਸਕਾ ਘਰੁ ਪੈਂਡੇ ਵਿਚਿ ਥਾ॥ ਅਤੇ ਠਾਕੁਰ ਦੁਆਰਾ ਤੇ ਮਸੀਤ ਕਰਿ ਛਡੀ ਥੀ॥ ਜੇ ਕੋਈ ਹਿੰਦੂ ਆਵੈ ਤਾਂ ਠਉਰ ਦੇਵੇ॥ ਅਤੇ ਜੇ ਮੁਸਲਮਾਨੁ ਜਾਵੇ ਤਾ ਤਵਜਹ ਕਰੇ॥ ਅਰੁ ਜਾ ਰਾਤਿ ਪਵੈ ਤਾਂ ਆਖੈ ਚਲੁ ਜੀ ਸੋਵਹੁ॥ ਅੰਦਰਿ ਲੈ ਜਾਵੈ ਖੂਹੈ ਵਿਚਿ ਪਾਇ ਕਰਿ ਮਾਰੇ॥ ਅਰੁ ਜਾ ਸਬਾਹ ਹੋਵੇ ਤਾ ਆਸਾ ਤਸਬੀ ਹਾਥਿ ਲੇ ਮੁਸਲਾ ਪਾਇ ਬਹੈ॥ ਜਬਿ ਬਾਬਾ ਤੇ ਮਰਦਾਨਾ ਗਏ॥ ਤਾਂ ਖਿਜਮਤਿ ਬਹੁਤ ਕੀਤੀ ਓਸੁ॥ ਅਤੇ ਆਪਣਿਆ ਲੋਕਾ ਤਾਈ ਆਖਿਓਸੁ ਜੋ ਇਸਦੇ ਪਲੈ ਬਹੁਤੁ ਦੁਨੀਆ ਹੈ

72