ਪੰਨਾ:ਵਲੈਤ ਵਾਲੀ ਜਨਮ ਸਾਖੀ.pdf/81

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਾਬੇ ਆਖਿਆ ਸੁਟਿ ਘਤੁ॥ ਤਾ ਮਰਦਾਨੇ ਸਭਿ ਵਸਤੁ ਸਟਿ ਘਤੀਆ॥ ਪੰਡਿ ਸਾਰੀ॥ ਓਥਹੁ ਰਵੇਦੇ ਰਹੇ॥ ਤਬਿ ਮਰਦਾਨੇ ਆਖਿਆ ਅਰਜ ਕੀਤੀ॥ ਆਖਿਓਸੁ ਜੀਉ ਪਾਤਿਸਾਹ ਇਹ ਜੋ ਕੋਈ ਤੇਰੇ ਨਾਉ ਦਾ ਸਦਕਾ ਮੰਨਦਾ ਹੈ॥ ਅਤੈ ਸਿਖਦੈ ਮੁਹਿ ਪਾਵਦਾ ਹੈ॥ ਕਿਛੁ ਤੈਨੂ ਭੀ ਪਹੁਚਦਾ ਹੈ ਓਸਦਾ ਭਾਉ ਅਤੇ ਮੇਰੇ ਦਿਲਿ ਵਿਚਿ ਵਡਾ ਫਿਕਰੁ ਹੈ॥ ਜੋ ਤੁ ਕਿਛੁ ਛੁਹਦਾ ਨਾਹੀਂ॥ ਅਤੇ ਮੁਹਿ ਪਾਵਦਾ ਨਾਹੀ॥ ਤੂ ਕਿਸੇ ਨਾਲ ਤ੍ਰਿਪਤਦਾ ਹੈ॥ ਤਬਿ ਗੁਰੂ ਬਾਬੈ ਆਖਿਆ॥ ਮਰਦਾਨਿਆ! ਰਬਾਬੁ ਵਜਾਇ॥ ਤਾ ਮਰਦਾਨੇ ਰਬਾਬੁ ਵਜਾਇਆ॥ ਰਾਗੁ ਗਉੜੀ ਕੀਤੀ ਦੀਪਕੀ ਮਹਲਾ ੧॥

70