ਪੰਨਾ:ਵਲੈਤ ਵਾਲੀ ਜਨਮ ਸਾਖੀ.pdf/73

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਾਬਾ ਬੋਲਿਆ ਸਬਦੁ॥ਰਾਗੁ ਸਿਰੀ ਰਾਗ ਵਿਚਿ॥ਮ:੧॥ ਅਮਲੁ ਕਰਿ ਧਰਤੀ ਬੀਜੁ ਸਬਦੋ ਕਰਿ ਸਚ ਕੀ ਆਬ ਨਿਤੁ ਦੇਹਿ ਪਾਣੀ॥ ਹੋਇ ਕਿਰਸਾਣੁ ਈਮਾਨੁ ਜਮਾਇਲੈ॥ ਭਿਸਤੁ ਦੋਜਕੁ ਦੁਇ ਇਵੈ ਜਾਣੀ॥੧॥ ਮਤੁ ਜਾਣਸੀ ਗਲੀ ਪਾਇਆਈ॥ ਮਾਲ ਕੈ ਮਾਣੈ ਰੂਪ ਕੀ ਸੋਭਾ ਇਤੁ ਬਿਧੀ ਜਨਮੁ ਗਵਾਇਆਈ॥ਰਹਾਉ॥ ਐਬ ਤਨੁ ਚਿਕੜੁ ਇਹੁ ਮਨ ਮੀਡਕੁ ਕਵਾਲ ਕੀ ਸਾਰ ਤੁਮ ਨਹੀ ਮੂਲਿ ਪਾਈ॥ ਭਵਰੁ ਉਸਤਾਦੁ ਨਿਤਿ ਭਾਖਿਆ ਬੋਲੈ ਸੋਬੂ ਜਿਸੇ ਬੁਝਾਈ॥ ੨॥ ਕਹਣਾ ਸੁਨਨਾਾ ਪਉਣ ਕੀ ਬਾਣੀ

62