ਪੰਨਾ:ਵਲੈਤ ਵਾਲੀ ਜਨਮ ਸਾਖੀ.pdf/68

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰ ਉਸੁ ਗਾਇ॥ ਗੁਰੂ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥ਗਲੀ ਭਿਸਤਿ ਨ ਜਾਈਐ॥ ਛੁਟੀਐ ਸਚੁ ਕਮਾਇ॥ ਮਾਰਣਿ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ॥ ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ॥੩॥ ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜਿ ਨਾਉ॥ਪਹਿਲਾ ਸਚੁ ਹਲਾਲੁ ਦੁਇ॥ ਤੀਜੀ ਖੈਰ ਖੁਦਾਇ॥ ਚਉਥੀ ਨੀਅਤਿ ਰਾਸਿ ਕਰਿ ਮਨੁ ਪੰਜਵੀ ਸਿਫਤਿ ਸਨਾਇ॥ ਕਰਣੀ ਕਲਮਾ ਆਖਿਕੈ ਤਬਿ ਮੁਸਲਮਾਣੁ ਸਦਾਇ॥ ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ॥੩॥ ⁠ਜਬ ਇਹੁ ਸਲੋਕੁ ਬਾਬੇ ਦਿਤਾ,ਤਬਿ ਕਾਜੀ ਹੈਰਾਨੁ ਹੋਇ ਰਹਿਆ।ਤਬਿ ਖਾਨਿ ਕਹਿਆ ਕਾਜੀ ਇਸ ਕਉ ਪੁਛਣ ਕੀ ਤਕ

57