ਪੰਨਾ:ਵਲੈਤ ਵਾਲੀ ਜਨਮ ਸਾਖੀ.pdf/58

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸਨਾਨੁ ਸੇਵਾ ਸਿਮਰਨ ਵਿਚਿ ਰਹੁ॥ ਮੈਂ ਤੇਰੇ ਤਾਈ ਆਪਣਾ ਨਾਮੁ ਦੀਆ ਹੈ॥ ਤੂ ਏਹਾ ਕਿਰਤਿ ਕਰਿ॥ਤਬਿ ਗੁਰੂ ਨਾਨਕ ਸਲਾਮ ਕੀਤਾ॥ਖੜਾ ਹੋਆ॥ ਤਬਿ ਹੁਕਮੁ ਆਇਆ॥ ਆਗਿਆ ਹੋਈ॥ ਨਾਨਕ ਮੇਰੇ ਨਾਮ ਦੀ ਵਡਿਆਈ ਕੈਸੀ ਹੈ ਕਹੁ॥ ਤਬ ਬਾਬਾ ਬੋਲਿਆ ਧੁਨਿ ਅਨਹਦੁ ਉਠੀ॥ਰਾਗੁ ਸਿਰੀ ਰਾਗੁ॥ਮ:੧॥ ਸਬਦੁ

ਕੋਟਿ ਕੋਟੀ ਮੇਰੀ ਆਰਜਾ ਪਉਣੁ ਪਾਣੀ ਅਪਿਆਉ॥ ਚੰਦੁ ਸੂਰਜੁ ਦੁਇ ਗੁਫੈ ਨ ਦੇਖਾ ਸੁਪਨੈ ਸਉਣ ਨ ਥਾਉ॥ ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ॥੧॥ ਸਾਚਾ ਨਿਰੰਕਾਰੁ ਨਿਜ ਥਾਇ॥ ਸੁਣਿ ਸੁਣਿ ਆਖਣੁ ਆਖਣਾ॥ ਜੇ ਭਾਵੈ ਤਾ ਕਰੇ ਤਮਾਇ॥ਰਹਾਉ॥ ਕੁਸਾ ਕਟੀਆ ਵਾਰ ਵਾਰ॥ਪੀਸ

47