ਪੰਨਾ:ਵਲੈਤ ਵਾਲੀ ਜਨਮ ਸਾਖੀ.pdf/57

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫਿਰਿ ਅਸਵਾਰੁ ਹੋਆ॥ ਆਖਿਓਸੁ ਨਾਨਕੁ ਭਲਾ ਵਜੀਰੁ ਥਾ॥ ਖਾਨੁ ਘਰਿ ਆਇਆ॥ ਆਗਿਆ ਪਰਮੇਸਰ ਕੀ ਹੋਈ॥ ਜੋ ਨਾਨਕੁ ਭਗਤੁ ਹਾਜਰੁ ਹੋਆ॥ ਤਾ ਅਮ੍ਰਿਤ ਦਾ

ਕਟੋਰਾ ਭਰਿ ਕਰਿ ਆਗਿਆ ਨਾਲ ਮਿਲਿਆ॥ ਹੁਕਮੁ ਹੋਆ॥ ਨਾਨਕ ਇਹੁ ਅਮ੍ਰਿਤ ॥ ਮੇਰੇ ਨਾਮ ਕਾ ਪਿਆਲਾ ਹੈ, ਤੂ ਪੀਉ॥ ਤਬਿ ਗੁਰੂ ਨਾਨਕ ਤਸਲੀਮ ਕੀਤੀ ਪਿਆਲਾ ਪੀਤਾ॥ ਸਾਹਿਬ ਮਿਹਰਵਾਨੁ ਹੋਆ॥ ਨਾਨਕ ਮੈਂ ਤੇਰੇ ਨਾਲਿ ਹਾ॥ ਮੈਂ ਤੇਰੇ ਤਾਈ ਨਿਹਾਲੁ ਕੀਆ ਹੈ॥ ਅਰ ਜੋ ਤੇਰਾ ਨਾਉ ਲੇਵੈਗਾ ਸੋ ਸਭ ਮੈ ਨਿਹਾਲੁ ਕੀਤੈ ਹੈਨਿ॥ਤੂ ਜਾਇ ਕਰਿ ਮੇਰਾ ਨਾਮ ਜਪਿ ਅਰੁ ਲੋਕਾ ਥੀ ਭੀ ਜਪਾਇ। ਆਰੁ ਸੰਸਾਰ ਥੀ ਨਿਰਲੇਪੁ ਰਹੁ॥ ਨਾਮੁ ਦਾਨੁ

46