ਪੰਨਾ:ਵਲੈਤ ਵਾਲੀ ਜਨਮ ਸਾਖੀ.pdf/49

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰ ਤਾਰੇ॥੫॥ ਜੀਆੜੇ ਆਸਨਿ ਸਭ ਬਰੋਾਬਰ ਤੁਧੁ ਭੀਤਰਿ ਵਗੈ ਕਾਤੀ॥ ਪ੍ਰਣਵਤਿ ਨਾਨਕ ਹੁਕਮੁ ਪਛਾਣਹੁ ਸੁਖੁ ਹੋਵੈ ਦਿਨੁ ਰਾਤੀ॥੬॥ ਤਬਿ ਆਗਿਆ ਪਰਮੇਸਰ ਕੀ ਹੋਈ॥ ਜੋ ਗੁਰੂ ਨਾਨਕ ਬਾਹਰ ਆਇਆ॥ ਤਾਂ ਬਾਬੇ ਨਾਨਕ ਦਾ ਬਹਣੋਯਾ ਜੈਰਾਮ ਥਾ॥ ਸੋ ਨਬਾਬ ਦਉਲਤ ਖਾਨ ਦਾ ਮੋਦੀ ਸਾ॥ ਜੈਰਾਮਿ ਸੁਣਿਆ ਜੋ ਨਾਨਕੁ ਹੈਰਾਨੁ ਰਹਦਾ ਹੈ॥ ਕੰਮੁ ਕਾਜੁ ਕਿਛੁ ਨਹੀ ਕਰਦਾ॥ ਤਬਿ ਓਨਿ ਕਿਤਾਬਤ ਲਿਖੀ ਜੋ ਨਾਨਕ ਤੂ ਅਸਾ ਜੋਗੁ ਮਿਲੁ॥ ਤਬਿ ਇਹ ਕਿਤਾਬਤ ਗੁਰੂ ਨਾਨਕ ਪੜੀ ਤਾਂ ਆਖਿਓਸੁ ਹੋਵੇ ਤਾ ਜੈਰਾਮ ਜੋਗ ਮਿਲਹਾ॥ ਤਬਿ ਘਰਿ ਦਿਆ ਆਦਮੀਆ ਆਖਿਆ॥ਜੋ ਇ

38