ਪੰਨਾ:ਵਲੈਤ ਵਾਲੀ ਜਨਮ ਸਾਖੀ.pdf/42

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ੜਾ ਹੈ॥ਤਬਿ ਫਿਰਿ ਬਾਬਾ ਨਾਨਕੁ ਚੁਪ ਕਰਿ ਰਹਿਆ॥ ਕਾਲੂ ਉਠਿ ਗਇਆ॥ ਜਾਇ ਕਿਰਤਿ ਲਗਾ॥ ਆਖਿਓਸੁ ਏਹੁ ਅਸਾਡੇ ਕੰਮਹੁ ਕਾਜੋ ਗਇਆ॥ ਪਰੁ ਬਾਹਰੌ ਖੇਤੀ ਉਜੜੇ ਨਾਹੀ॥ ਤਬਿ ਮਾਤਾ ਆਈ ਆਇ ਕਰਿ ਲਗੀ ਉਪਦੇਸਨਿ॥ ਆਖਿਓਸੁ ਬੇਟਾ ਤੂ ਚਾਰਿ ਦਿਨਿ ਨਾਮੁ ਵਿਸਾਰਿ ਦੇਹ॥ ਅਤੇ ਉਠਿ ਖੜਾ ਹੋਹੁ॥ ਕਪੜੇ ਲਾਏ ਗਲੀ ਕੂਚੈ ਫਿਰਿ॥ ਜੋ ਲੋਕਾ ਦਾ ਵਿਸਾਹੁ ਹੋਵੈ॥ ਸਭ ਕੋਈ ਆਖੈ ਜੋ ਕਾਲੂ ਦਾ ਪੁਤ੍ਰ ਚੰਗਾ ਹੋਆ॥ ਤਬਿ ਬਾਬਾ ਬੋਲਿਆ॥ ਸਬਦੁ॥ਆਖਾ ਜੀਵਾ ਵਿਸਰੈ ਮਰਿ ਜਾਉ॥ ਆਖਣਿ ਅਉਖਾ ਸਾਚਾ ਨਾਉ॥ ਸਾਚੇ ਨਾਮ ਕੀ ਲਾਗੈ ਭੂਖ॥ ਤਿਤੁ ਭੂਖੈ ਖਾਇ ਚਲੀਅਹਿ ਦੂਖ॥੧॥ ਸੋ ਕਉ ਵਿਸਰੈ ਮੇਰੀ ਮਾਇ॥

(31)