ਪੰਨਾ:ਵਲੈਤ ਵਾਲੀ ਜਨਮ ਸਾਖੀ.pdf/399

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਓਬਹੁ ਰਵਦਾ ਰਹਿਆ। ਬੋਲਹੁ ਵਾਹਿਗੁਰੂ। ਚਉਥੀ ਉਦਾਸੀ ਪੱਛਮ ਕੀ ਹੋਈ। ਪੈਰੀ ਥੰਉਸਾ ਚੰਮ ਕੀਆ, ਅਤੇ ਚੰਮ ਕੀ ਸੁਬਣਿ। ਗਲ ਵਿਚਿ ਹਡੀਆਂ ਕੀ ਮਾਲਾ। ਮੱਥੇ ਟਿਕਾ ਬੰਦੀ ਕਾ, ਬਾਲਕਾਂ ਵਿਚ ਖੇਡੇ, ਤਬ ਨੀਲੇ ਬਸਤ੍ਰ ਥੇ, ਖੇਡਦਾ ਖੇਡਦਾ ਹਜ ਵਿਚਿ ਆਇ ਨਿਕਲਿਆ, ਤਦਹੁ ਇਕੁ ਹਾਜੀ ਮਿਲਿਆ, ਰਾਤਿ ਇਕਠੇ ਰਹੈ। ਤਬ ਹਾਜੀ ਪੁਛਿਆ ਆਖਿਓਸ, ਏ ਦਰਵੇਸ ਤੇਰੈ ਕਾਸਾ * ਲਕੜੀ, ਚੰਮੜੀ, ਭੰਗੜੀ ਕੁਛੁ ਨਾਹੀ, ਤੂੰ ਹਿੰਦੂ ਹੈ ਕਿ ਮੁਸਲਮਾਨੁ ਹੈ? ਤਬ ਬਾਬਾ ਬੋਲਿਆ, ਸਬਦੁ, ਰਾਗੁ ਤਿਲੰਗ ਵਿਚ,

388