ਪੰਨਾ:ਵਲੈਤ ਵਾਲੀ ਜਨਮ ਸਾਖੀ.pdf/397

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਹ ਪਿਆਲੇ ਕਾ ਵਖਤੁ ਹੋਯਾ, ਸੁਰਾਹੀ ਫਿਰੀ। ਤਬ ਬਾਬੈ ਪਾਸਿ ਭੀ ਲੈ ਆਏ। ਤਬ ਬਾਬੈ ਪੁਛਿਆ “ਏਹੁ ਕਿਆ ਹੈ?” ਤਬ ਸਿਧਾਂ ਆਖਿਆ ਏਹੁ ਸਿਧਾਂ ਕਾ ਪਿਆਲਾ ਹੈ, ਤੂੰ ਪੀਉ। ਤਬ ਬਾਬੈ ਆਖਿਆ, “ਇਸ ਵਿਚਿ ਕਿਆ ਪਾਇਆ ਹੈ?”। ਤਬ ਸਿੱਧਾਂ ਆਖਿਆ “ਇਸ ਵਿਚਿ ਗੁੜ ਅਤੈ ਧਾਵੈ ਕੇ ਫੂਲ ਪਾਏ ਹੈਨਿ। ਤਬ ਬਾਬਾ ਬੋਲਿਆ, ਸਬਦ ਰਾਗੁ ਆਸਾ ਸਬਦੁ ਮਃ ੧॥

ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ॥ ਕਰਿ ਕਰਣੀ ਕਸੁ ਪਾਈਐ॥ ਭਾਠੀ ਭਵਨੁ ਪ੍ਰੇਮ ਕਾ ਪੋਚਾ ਇਤੁ ਰਸਿ ਅਮਿਉ ਚੁਆਈਐ॥੧॥ ਬਾਬਾ ਮਨੁ ਮਤਵਾਰੋ ਨਾਮ ਰਸੁ ਪੀਵੈ ਸਹਜਿ ਰੰਗ ਰਚਿ

386