ਪੰਨਾ:ਵਲੈਤ ਵਾਲੀ ਜਨਮ ਸਾਖੀ.pdf/375

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾਇਆ, ਨਾਉ ਧਰੀਕੁ ਹੋਆ। ਸੇਵਾ ਲਾਗਾ ਕਰਣਿ, ਪਰੁ ਮਨ ਤੇ ਬਾਸਨਾ ਜਾਵਸੁ ਨਾਹੀ। ਜੋ ਸੇਵਾ ਕਰੇ, ਸੋ ਸਾਸੁ ਭਰਿ ਸਹਜਿ ਸੁਭਾਇ ਕਰੈ; ਮਨ ਉਤੇ ਆਣੈ,ਜੋ ਮੈਂ ਅੱਗੇ ਭੀ ਏ ਸੇਵਾ ਕਰਦਾ ਥਾ। ਤਬ ਹਉਂਮੈ ਕਾ ਸਦਕਾ ਥਾਇ ਪਵੈ ਨਾਹੀਦਹ ਗੁਰੂ ਬਾਬੈ ਏਕ ਦਿਨਿ ਆਖਿਆ, ਜੋ 'ਜਾਹਿ ਗੁਰੁ ਕਰੁ। ਤਬ ਪੰਡਿਤ ਆਖਿਆ ਜੀ ਕਉਣ ਗਰੂ ਕਰਾਂ? ਤਦਹੀਂ ਗੁਰੂ ਬਾਬੇ ਆਖਿਆ ਜੋ 'ਜਾਹਿ ਉਦਿਆਨ ਵਿਚ ਇਕੁ ਕੋਠਾ ਹੈ, ਤਿਥੈ ਚਾਰਿ ਫਕੀਰ ਬੈਠੇ ਹੈਨਿ, 'ਓਹ ਤੈਨੂੰ ਦਸਨਗੇ। ਤਬ ਓਥਹੁ ਬਹੁਮਦਾਸੁ ਚਲਿਆ,ਜਾਇ ਪੈਰੀ ਪਉ

364