ਪੰਨਾ:ਵਲੈਤ ਵਾਲੀ ਜਨਮ ਸਾਖੀ.pdf/366

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬੈਠਿ ਗਇਆ। ਤਬ ਭੇਖੁ ਦੇਖਿ ਕੈ ਆਖਿਓਸੁ ਤੂ ਏਹਾ ਸਾਧੂ ਹੈ? ਤੈ ਚਮੜੇ ਕਿਉ ਪਹਰੇ ਹਨ। ਅਤੈ ਰਸੇ ਕਿਉ ਪਲੇਟੇ ਹੈਨਿ ਅਤੈ ਤੁਸੀ ਕਿਰਿਆ ਕਰਮੁ ਕਿਉ ਛੋਡਿਆ ਹੈ ਅਤੇ ਮਾਸੁ ਮਛੁਲੀ ਕਿਉਂ ਲਗੇ ਹਉ?” ਤਬ ਬਾਬਾ ਬੋਲਿਆ, ਪਉੜੀ ਰਾਗੁ ਮਲਾਰਿ ਵਿਚਿ, ਤਿਤੁ ਮਹਲਿ ਵਾਰ ਹੋਈ,ਮ:੧, ਗੁਰ ਮਿਲਿਐ ਮਨੁ ਰਹਸੀਐ ਜਿਉ ਵੁਠੈ ਧਰਣਿ ਸੀਗਾਰੁ॥ ਸਭ ਦਿਸੈ ਹਰੀਆਵਲੀ ਸਰ ਭਰੇ ਸੁਭਰਤਾਲ॥

355