ਪੰਨਾ:ਵਲੈਤ ਵਾਲੀ ਜਨਮ ਸਾਖੀ.pdf/336

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਾਲਿ ਬਾਗ ਹਰਿਆ ਹੋਆ ਹੈ। ਤਬ ਰਾਜੈ ਸਿਵਨਾਭਿ ਚੇਰੀਆਂ ਭੇਜੀਆਂ ਪਦਮਣੀਆਂ। ਪਦਮਣੀਆਂ ਆਇ ਨਿਰਤਿ ਲਾਗੀਆਂ ਕਰਣਿ। ਅਨੇਕ ਰਾਗ ਰੰਗ ਕੀਤੇ, ਤਬ ਬਾਬਾ ਬੋਲਿਓ ਨਾਹੀਂ, ਧਿਆਨ ਵਿਚਿ ਹੀ ਰਹਿਆ। ਤਬ ਪਿਛਹੁ ਰਾਜਾ ਸਿਉਨਾਭੁ ਆਇਆ, ਆਇਕੈ ਲਗਾ ਪੁੱਛਣਿ, ਆਖਿਓਸੁ, “ਗੁਸਾਂਈ ਤੇਰਾ ਨਾਮੁ ਕਿਆ ਹੈ? ਕਵਨ ਜਾਤਿ ਹੈ? ਤੁਮ ਜੋਗੀ ਹਉ? ਕਿਰਪਾ ਕਰੀਐ, ਤਾਂ ਭੀਤਰਿ ਮਹਲੀ ਚਲਹੁ। ਤਬ ਬਾਬਾ ਬੋਲਿਆ ਸਬਦੁ ਰਾਗ ਮਾਰੂ ਵਿਚਿ ਮਃ ੧॥ਜੋਗੀ ਜੁਗਤਿ ਨਾਮੁ ਨਿਰਮਾਇਲੁ ਤਾਕੈ ਮੈਲੁ ਨ ਰਾਤੀ।ਪ੍ਰੀਤਮ ਨਾਥੁ ਸਦਾ ਸਚੁ ਸੰਗੇ ਜਨਮ ਮਰਣ ਗਤਿ ਬੀਤੀ॥ ੧॥ ਗੁਸਾਈ ਤੇਰਾ ਕਹਾ ਨਾਮੁ ਕੈਸੇ ਜਾਤੀ॥ ਚਲਉ ਤਾ ਭੀਤਰਿ ਮਹਲਿ ਬੁਲਾਵ

325