ਪੰਨਾ:ਵਲੈਤ ਵਾਲੀ ਜਨਮ ਸਾਖੀ.pdf/335

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵੈ ਤਿਸਨੂ ਪਾਰਿ ਉਤਾਰਿ, ਤਦਹੁ ਪਾਰਿ ਗਏ, ਸਿੰਘਲਦੀਪ ਸਿਵਨਾਭਿ ਰਾਜੇ ਕੈ ਗਇਆ, ਰਾਜੇ ਕੈ ਬਾਗਿ ਬਸੇਰਾ ਕੀਆ, ਸਮੁੰਦ੍ਰ ਕੇ ਪਾਰਿ, ਤਬ ਰਾਜੇ ਸਿਉਨਾਭਿ ਕਾ ਨਉਲਖਾ ਬਾਗੁ ਸੁਕਾ ਪਇਆ ਥਾ, ਸੋ ਹਰਿਆ ਹੋਆ। ਫੁਲੂ ਵਾਲੇ ਫੁਲੁ ਪੜਿਆ, ਪਤਾ ਵਾਲੈ ਪਤੁ ਪੜਿਆ, ਫੁਲ ਵਾਲੈ ਫੁਲੁ ਪੜਿਆ। ਤਬ ਮਘੋਰ ਬਗਵਾਨੁ ਦੇਖੈ, ਤਾ ਬਾਗ ਬਰਸਾਂ ਕਾ ਸੁਕਾ ਪੜਿਆ ਥਾ, ਸੋ ਹਰਿਆ ਹੋਆ ਹੈ। ਤਦਹੁ ਬਹੁਰਿ ਜਾਇ ਖਬਰਿ ਰਾਜੇ ਸਿਵਨਾਭਿ ਪਾਸਿ ਕੀਤੀਅਸ, ਆਖਿਓਸ‘ਜੀ ਬਾਹਰਿ ਆਉ! ਇਕਸ ਫਕੀਰ ਕੇ ਬੈਠਣਿ

324