ਪੰਨਾ:ਵਲੈਤ ਵਾਲੀ ਜਨਮ ਸਾਖੀ.pdf/334

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਿ ਤਰੀਐ, ਲੰਘੀਐ। ਤਦਹੁ ਸਿਖਾਂ ਬੇਨਤੀ ਕੀਤੀ, ਸੈਦੋ ਅਤੈ ਸੀਹੋ ਆਖਿਆ, “ਜੀ ਤੇਰੇ ਹੁਕਮ ਨਾਲਿ ਪਹਾੜ ਤਰਨਿ'। ਤਬ ਗੁਰੂ ਬੋਲਿਆ, ਆਖਿਓਸੁ, ਜੋ ਏਹੁ ਸਲੋਕ ਪੜਦੇ ਆਵਹੁ,ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ, ਸ੍ਰੀ ਸਤਿਗੁਰਪ੍ਰਸਾਦਿ॥

ਤਬ ਬਾਬਾ ਬੋਲਿਆ ਆਖਿਓਸੁ, ਜਿਸੁ ਸਿਖ ਦੈ ਮੁਹਿ ਏਹੁ ਸਲੋਕੁ ਹੋਵੇਗਾ, ਅਤੈ ਓਹੁ ਪੜਦਾ ਜਾਵੇਗਾ, ਅਤੇ ਓਸਦੈ ਪਿਛੈ ਜਿਤਨੀ ਸੁਣੇਗੀ, ਤਿਤਨੀ ਸਭ ਭਵਜਲੁ ਪਾਰਿ ਲੰਘੈਗੀ। ਤਬ ਸਿਖ ਪੈਰੀਂ ਪਏ, ਆਖਿਓਨੈ, “ਜੀ ਜਿਸਨ ਤੁਧੁ ਭਾ

323