ਪੰਨਾ:ਵਲੈਤ ਵਾਲੀ ਜਨਮ ਸਾਖੀ.pdf/33

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਬਿ ਰਾਇ ਬੁਲਾਰ ਉਸ ਭੱਟੀ ਕਉ ਝੂਠਾ ਕੀਤਾ॥ ਗੁਰੂ ਨਾਨਕੁ ਅਤੇ ਕਾਲੂ ਦੋਵੈ ਘਰਿ ਆਏ॥ਤਬਿ ਆਗਿਆ ਪਰਮੇਸਰ ਕੀ ਹੋਈ॥ ਜੋ ਗੁਰੂ ਨਾਨਕ ਦੇ ਘਰਿ ਦੁਇ ਬੇਟੇ ਹੋਏ ਲਖਮੀਦਾਸ ਤੇ ਸਿਰੀ ਚੰਦੁ॥ ਪਰ ਬਾਬੇ ਦੀ ਉਦਾਸੀ ਮਿਟੈ ਨਾਹੀ॥ ਗੁਰੂ ਨਾਨਕ ਰੁਖੀ ਬਿਰਖੀ ਜਾਇ ਉਦਾਸੁ ਰਹੈ॥ ਤਬਿ ਇਕ ਦਿਨ ਗੁਰੂ ਬਾਬਾ ਨਾਨਕ ਜੀ ਜਾਇ ਕਰਿ ਬਾਗ ਵਿਚ ਸੁਤਾ॥ ਫਿਰਿ ਦਿਨੁ ਲਥਾ ਉਠੈ ਨਾਹੀ॥ ਤਬ ਰਾਇਬੁਲਾਰ ਦੇਵ ਭੱਟੀਇ ਸਿਕਾਰਿ ਚੜਿਆ ਥਾ॥ ਆਉਦਾ ਆਉਦਾ ਜਾ ਬਾਗ ਵਿਚ ਆਵੈ॥ ਤਾ ਕੋਈ ਦਰਖਤ ਹੇਠਿ ਸੁੱਤਾ ਪਇਆ ਹੈ॥ ਪੁਰ ਜਾ ਦੇਖੈ ਤਾਂ ਹੋਰਨਾਂ ਦਰਖਤਾਂ ਦੀ ਛਾਇਆ ਚਲਿ ਗਈ ਹੈ॥ ਅਰੁ ਇਸ ਦਰਖਤ ਦਾ ਪ੍ਰਛਾਵਾ ਖੜਾ

(22)