ਪੰਨਾ:ਵਲੈਤ ਵਾਲੀ ਜਨਮ ਸਾਖੀ.pdf/320

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰ ਖੁਦਾਇ ਦਾ ਜ਼ਿਕਰੁ ਕਰਦੇ ਰਹੇ। ਜਬ ਸੁਬਾਹ ਹੋਈ, ਤਬ ਓਹੁ ਮਰਦ ਫਿਰਿ ਚਲਦੇ ਰਹੈ।ਤਬ ਮਖਦੂਮ ਬਹਾਵਦੀ ਓਹੁ ਦਿਨੁ ਭੀ ਉਥੈ ਰਹਿਆ, ਤਬ ਓਹੁ ਮਰਦ ਉਠਿ ਗਏĀ। ਜਬ ਦੂਸਰਾ ਦਿਨੁ ਹੋਆ, ਤਬ ਓਹੁ ਮੁਨਾਰਾ ਲਗਾ ਢਹਣਿ। ਤਬ ਮਖਦੂਮ ਬਹਾਵਦੀ ਭੀ ਹਥਾਂ ਜੋੜੋ, ਆਖਿਅਸੂ, “ਜੋ ਮੈਂ ਬੈਠਿਆਂ ਮੁਨਾਰਾ ਨਾ ਢਹੈ। ਤਬ ਮੁਨਾਰਾ ਢਹਣਿ ਤੇ ਰਹਿ ਗਇਆ।ਜਬ ਰਾਤਿ ਪਈ, ਤਬ ਭੀ ਓਹੁ ਮਰਦ ਆਏ, ਰਾਤ ਇਕਠੇ ਮਿਲਿ ਬੈਠੇ। ਤਬ ਫਿਰਿ

309