ਪੰਨਾ:ਵਲੈਤ ਵਾਲੀ ਜਨਮ ਸਾਖੀ.pdf/289

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਾਇਸਿ ਕੀਤੀ, ਦੁਧੁ ਦਹੀ, ਲਕੜੀਆਂ। ਤਾਂ ਅੰਨ ਤਈਆਰ ਹੋਆ, ਬਮਣ ਜੇਵੇ। ਤਬ ਬਾਬੇ ਜੀ ਕਉ ਭੀ ਬੁਲਵਣਿ ਆਇਆ॥ ਤਦ ਗੁਰੂ ਜੀ ਪੁਛਿਆ ਤੇਰੋ ਕਿਆ ਹੋਆ ਹੈ ?” ਤਬ ਉਸ ਕਹਿਆ 'ਜੀ ਮੇਰੇ ਪਿਤਾ ਕਾ ਸਰਾਧੁ ਹੈ । ਤਿਸ ਕੇ ਨਾਉਂ ਕੇ ਬਮਣ ਜਿਵਾਇ ਹੈਨਿ । ਤਬ ਬਾਬਾ ਬੋਲਿਆ ਤੇਰੇ ਪਿਤਾ ਨੂੰ ਅਜੁ ਤੀਸਰਾ ਦਿਨੁ ਹੋਆ ਹੈ, ਕਿਛੁ ਨਾਹੀ ਖਾਧਾ ਅਤੇ ਤ ਆਖਦਾ ਹੈ ਜੋ ਮੈਂ ਸਉ ਮਨੁਖੁ ਜਿਵਾਇਆ ਹੈ?ਤਬ ਦੁਨੀ ਚੰਦੁ

278