ਪੰਨਾ:ਵਲੈਤ ਵਾਲੀ ਜਨਮ ਸਾਖੀ.pdf/274

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰੌਟੀ ਖਾਂਦਿਆਂ। ਜਿਉ ਸੁਤਾ ਥਾ, ਤਿਉ ਕੀੜੀਆਂ ਆਇ ਲਗੀਆਂ।ਇਕ ਜੋ ਕੀੜੀ ਲੜੀ ਸੁਤੇ ਹੋਏ ਨੂੰ ਤਾਂ ਹਥਿ ਨਾਲਿ ਸਭ ਮਿਲਿ ਸਟੀਆਂ ਤਾਂ ਬਾਬੇ ਆਖਿਆ, “ਕਿਆ ਕੀਤੋ ਵੇ ਮਰਦਾਨਿਆਂ ' ਤਾਂ ਮਰਦਾਨੇ ਆਖਿਆ, “ਜੀ ਕੋਈ ਹਿਕ ਲੜੀ ਸਭੇ ਮਰਿ ਗਈਆਂ। ਤਾਂ ਬਾਬਾ ਹਸਿਆ, ਆਖਿਓਸੁ, “ਮਰਦਾਨਿਆਂ! ਇਵੇ ਹੀ ਮਰਦੀ ਆਈ*, ਇਕਸ ਦਾ ਸਦਕਾ। ਤਾਂ ਮਰਦਾਨਾ ਆਇ ਪੈਰੀਂ ਪਇਆ। ਤਬ ਸੈਦਪੁਰ ਕਾ ਲੋਕੁ ਬਹੁਤੁ ਨਾਉਂ ਧਰੀਕੁ ਹੋਆ। ਤਬ ਝਾੜੂ ਗੁਰੂ ਕਲਾਲੁ ਬੰਦ ਵਿਚਿ ਥਾ, ਓਨਿ ਲਿਖਿ ਲਇਆ, ਖਰੜ ਖਾਨ

263