ਪੰਨਾ:ਵਲੈਤ ਵਾਲੀ ਜਨਮ ਸਾਖੀ.pdf/266

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਇ ਕਰਿ ਦਿਖੇ ਤਾਂ ਕੀ ਵੇਖੈ, ਸਭ ਕਤਲਾਮ ਪਏ ਹੈਨਿਤਬ ਬਾਬੇ ਆਖਿਆ; ਮਰਦਾਨਿਆਂ! ਇਹ ਕਿਆ ਵਰਤੀ?" ਤਾਂ ਮਰਦਾਨੈ ਆਖਿਆ, “ਜੀ ਪਾਤਿਸਾਹ! ਜੋ ਤੁਧੁ ਭਾਣਾ ਸਾਈਂ ਵਰਤੀ। ਤਬ ਬਾਬੇ ਆਖਿਆ, “ਮਰਦਾਨਿਆਂ! ਰਬਾਬ ਵਜਾਇ। ਤਾਂ ਮਰਦਾਨੇ ਰਬਾਬੁ ਵਜਾਇਆ,ਰਾਗੁ ਆਸਾ ਕੀਤਾ,ਬਾਬੈ ਸਬਦੁ ਉਠਾਇਆ ਮਃ੧॥ਕਹਾ ਸੁ ਖੇਲ ਤਬੇਲੇ ਘੋੜੇ ਕਹਾ ਭੇਰੀ ਸਹਨਾਈ॥ ਕਹਾ ਸੁ ਤੇਗ ਬੰਦ ਗਾਡੇਰਣਿ ਕਹਾਸੁ ਲਾਲ ਕਵਾਈ॥ ਕਹਾ ਸੁ ਆਰਸੀਆ ਮੁਹਬੰਕੇ ਐਥੈ ਦਿਸਹਿ ਨਾਹੀ॥ ੧॥ ਇਹੁ ਜਗੁ ਤੇਰਾ ਤੂ ਗੋਸਾਈ॥ਏਕ ਘੜੀ ਮ

255