ਪੰਨਾ:ਵਲੈਤ ਵਾਲੀ ਜਨਮ ਸਾਖੀ.pdf/265

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਾ ਹੈ'। ਤਬ ਲੋਕ ਹਿੰਦੂ ਮੁਸਲਮਾਨ ਸਭ ਸਲਾਮਾਂ ਲਗੇ ਕਰਣਿ। ਤਾਂ ਪਾਤਿਸਾਹਿ ਆਖਿਆ, “ਏ ਦਰਵੇਸ! ਕੁਛ ਕਬੂਲ ਕਰੂ। ਤਾਂ ਗੁਰੂ ਬਾਬੇ ਆਖਿਆ, “ਅਸਾਡੇ ਕੰਮਿ ਕੁਛੁ ਨਾਹੀਂ, ਪਤੁ ਏਹ ਜੋ ਬੰਦਿ ਹੋਈ ਹੈ ਸੈਦਪੁਰ | - ਕੀ, ਸੋ ਛੋਡਿ ਦੇਹਿ, ਅਤੈ ਇਨਾਂ ਕਾ ਕਛੁ ਗਇਆ ਹੈ ਸੋ ਫਿਰਿ ਦੇਹ। ਤਬਿ ਬਾਬਰਿ ਪਾਤਿਸਾਹਿ ਹੁਕਮੁ ਕੀਤਾ “ਜੋ ਬੰਦ ਹੈ, ਸੋ ਛੋਡ ਦੇਹੁ, ਅਤੈ ਵਸਤੁ ਫਿਰਿ ਦੇਹੁ। ਤਾਂ ਸੈਦਪੁਰ ਕੀ ਬੰਦਿ ਦਰੋਬਸਤੁ ਛੋਡਿ ਦਿਤੀ। ਤਬ ਬਾਬੇ ਬਿਨਾਂ ਜਾਵਨਿ ਨਾਹੀਂ। ਤਬ ਬਾਬਾ ਤੀਸਰੇ ਦਿਨਿ ਸੈਦਪੁਰ ਫਿਰਿ ਆਇਆ।ਜਾਂ

254